ਬੋਪੰਨਾ-ਐਬਡੇਨ ਦੀ ਜੋੜੀ ਇਟਾਲੀਅਨ ਓਪਨ ’ਚੋਂ ਬਾਹਰ

ਰੋਮ – ਭਾਰਤ ਦੇ ਰੋਹਨ ਬੋਪੰਨਾ ਤੇ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਦੀ ਜੋੜੀ ਏ. ਟੀ. ਪੀ. ਇਟਾਲੀਅਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਸਥਾਨਕ ਜੋੜੀ ਸਿਮੋਨ ਬੋਲੇਲੀ ਤੇ ਆਂਦ੍ਰਿਯਾ ਵਾਵਾਸੋਰੀ ਹੱਥੋਂ ਹਾਰ ਕੇ ਬਾਹਰ ਹੋ ਗਈ। ਇਕ ਘੰਟਾ 13 ਮਿੰਟ ਤਕ ਚੱਲੇ ਮੁਕਾਬਲੇ ਵਿਚ ਉਨ੍ਹਾਂ ਨੂੰ 2-6, 4-6 ਨਾਲ ਹਾਰ ਝੱਲਣੀ ਪਈ। ਉਨ੍ਹਾਂ ਨੇ ਪਹਿਲੇ ਦੌਰ ਵਿਚ ਵਾਈਲਡ ਕਾਰਡਧਾਰੀ ਮਾਤੇਓ ਅਰਨਾਲਡੀ ਤੇ ਫਰਾਂਸਿਸਕੋ ਪਾਸਾਰੋ ਨੂੰ ਹਰਾਇਆ ਸੀ। ਬੋਪੰਨਾ ਤੇ ਐਬਡੇਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਮੈਡ੍ਰਿਡ ਮਾਸਟਰਸ ਵਿਚ ਵੀ ਪਹਿਲੇ ਦੌਰ ਵਿਚੋਂ ਬਾਹਰ ਹੋ ਗਏ ਸਨ। ਉਨ੍ਹਾਂ ਨੇ ਸਾਲ ਦੀ ਸ਼ੁਰੂਆਤ ਵਿਚ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਿਆ ਸੀ।

Add a Comment

Your email address will not be published. Required fields are marked *