ਅਦਾਕਾਰ ਜੈਕੀ ਸ਼ਰਾਫ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

ਨਵੀਂ ਦਿੱਲੀ – ਅਭਿਨੇਤਾ ਜੈਕੀ ਸ਼ਰਾਫ ਨੇ ਵਪਾਰਕ ਲਾਭ ਲਈ ਕਈ ਅਦਾਰਿਆਂ ਵਲੋਂ ਬਿਨਾਂ ਲਾਇਸੈਂਸ ਤੋਂ ਉਨ੍ਹਾਂ ਦੇ ਨਾਂ ਤੇ ਨਿੱਜੀ ਖੂਬੀ ਖਾਸ ਕਰਕੇ ‘ਭਿਦੂ’ ਸ਼ਬਦ ਦੀ ਵਰਤੋਂ ਵਿਰੁੱਧ ਹਾਈ ਕੋਰਟ ਦਾ ਰੁਖ ਕੀਤਾ ਹੈ। ਅਭਿਨੇਤਾ ਲਈ ਪੇਸ਼ ਹੋਏ ਵਕੀਲ ਨੇ ਵਸਤਾਂ, ਰਿੰਗਟੋਨਸ ਤੇ ਵਾਲ-ਪੇਪਰਾਂ ਦੇ ਨਾਲ-ਨਾਲ ‘ਅਪਮਾਨਜਨਕ’ ਮੀਮਜ਼’ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਰਾਹੀਂ ਨਿੱਜੀ ਤੇ ਪ੍ਰਚਾਰ ਦੇ ਅਧਿਕਾਰਾਂ ਦੀ ‘ਦੁਰਵਰਤੋਂ’ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਮਰਾਠੀ ’ਚ ਬੋਲਚਾਲ ਦੇ ਸ਼ਬਦ ‘ਭਿਦੂ’ ’ਤੇ ਉਨ੍ਹਾਂ ਦੇ ਟ੍ਰੇਡਮਾਰਕ ਅਧਿਕਾਰਾਂ ਦੀ ਉਲੰਘਣਾ ਦਾ ਵੀ ਦੋਸ਼ ਲਾਇਆ। ਜਸਟਿਸ ਸੰਜੀਵ ਨਰੂਲਾ ਨੇ ਮੁਕੱਦਮੇ ’ਤੇ ਇਕਾਈਆਂ ਨੂੰ ਸੰਮਨ ਜਾਰੀ ਕੀਤੇ । ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਹੋਵੇਗੀ।

Add a Comment

Your email address will not be published. Required fields are marked *