ਨਿਊਜ਼ੀਲੈਂਡ ਦੇ ਇਲਾਕੇ ‘ਚ 24 ਘੰਟਿਆਂ ਦੌਰਾਨ 4 ਵਾਰ ਆਇਆ ਭੂਚਾਲ

ਯੂਐਸ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿੱਚ ਕੇਰਮਾਡੇਕ ਟਾਪੂ ਦੇ ਨੇੜੇ ਪਿਛਲੇ 24 ਘੰਟਿਆਂ ਵਿੱਚ ਚਾਰ ਭੂਚਾਲਾਂ ਦੀ ਰਿਪੋਰਟ ਕੀਤੀ ਹੈ। ਪਹਿਲਾ 5.4 ਤੀਬਰਤਾ ਦਾ ਝਟਕਾ 44 ਕਿਲੋਮੀਟਰ ਡੂੰਘਾ ਸੀ, ਜੋ ਐਤਵਾਰ ਨੂੰ ਦੁਪਹਿਰ 3:26 ਵਜੇ ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ ਸ਼ਾਮ 4:01 ਵਜੇ 4.6 ਤੀਬਰਤਾ, 123 ਕਿਲੋਮੀਟਰ ਡੂੰਘਾ ਭੂਚਾਲ ਅਤੇ ਸ਼ਾਮ 6:31 ਵਜੇ 424 ਕਿਲੋਮੀਟਰ ਦੀ ਡੂੰਘਾਈ ‘ਤੇ 4.9 ਤੀਬਰਤਾ ਦਾ ਭੂਚਾਲ ਆਇਆ। ਇਨ੍ਹਾਂ ਤੋਂ ਬਾਅਦ ਸੋਮਵਾਰ ਸਵੇਰੇ 6:43 ਵਜੇ ਸਿਰਫ 19 ਕਿਲੋਮੀਟਰ ਦੀ ਡੂੰਘਾਈ ‘ਤੇ 5.9 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਭੂਚਾਲਾਂ ਕਾਰਨ ਕਿਸੇ ਵੀ ਸੁਨਾਮੀ ਦੇ ਖਤਰੇ ਦੀ ਰਿਪੋਰਟ ਨਹੀਂ ਹੈ।

Add a Comment

Your email address will not be published. Required fields are marked *