ਗਾਇਕਾ ਨੇਹਾ ਕੱਕੜ ਨੇ ਲਾਈਵ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਵੀ ਉਸ ਦਾ ਨਾਮ ਸੁਰਖੀਆਂ ‘ਚ ਛਾਇਆ ਰਹਿੰਦਾ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਕਲਾਕਾਰ ਵੀ ਉਸ ਨੂੰ ਸ਼ਰਧਾਜਲੀ ਦੇ ਚੁੱਕੇ ਹਨ, ਜਿਸ ‘ਚ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ ‘ਚ ਨੇਹਾ ਕੱਕੜ ਨੇ ਆਪਣੇ ਲਾਈਵ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਨੇਹਾ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ ਦੇ ਪਿੱਛੇ ਬੈਕਗਰਾਊਂਡ ‘ਚ ਵੱਡੀ ਸਕ੍ਰੀਨ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਨਜ਼ਰ ਆ ਰਹੀ ਹੈ। ਜਿਵੇਂ ਹੀ ਸਿੱਧੂ ਦੀ ਤਸਵੀਰ ਆਉਂਦੀ ਹੈ ਤਾਂ ਲਾਈਵ ਦੇਖ ਰਹੇ ਦਰਸ਼ਕ ਚੀਕਾਂ ਮਾਰਨ ਲੱਗ ਪੈਂਦੇ ਹਨ। 

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਆਉਂਦੀ 29 ਮਈ ਨੂੰ 2 ਸਾਲ ਪੂਰੇ ਹੋ ਜਾਣਗੇ। ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਦੋ ਸਾਲ ਉਸ ਦਾ ਛੋਟਾ ਭਰਾ ਸ਼ੁਭਦੀਪ ਚੁਨੀਆ ‘ਚ ਆਇਆ। ਨੇਹਾ ਕੱਕੜ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀਆਂ ਟੌਪ ਗਾਇਕਾਵਾਂ ‘ਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦੇ ਐਲਬਮਾਂ ਦਿੱਤੀਆਂ ਹਨ। ਉਸ ਨੇ ਸਾਲ 2018 ‘ਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕੀਤਾ ਸੀ। 

Add a Comment

Your email address will not be published. Required fields are marked *