ਚੇਨਈ ਦੇ ਇਸ ਬੱਲੇਬਾਜ਼ ਨੇ ਤੋੜਿਆ ਕ੍ਰਿਕੇਟ ਫੈਨ ਦਾ ਆਈਫੋਨ

ਕ੍ਰਿਕਟ ਅਭਿਆਸ ਦੌਰਾਨ ਚੇਨਈ ਸੁਪਰ ਕਿੰਗਜ਼ (CSK) ਦੇ ਕ੍ਰਿਕਟਰ ਡੇਰਿਲ ਮਿਚਲ ਦੇ ਜ਼ੋਰਦਾਰ ਸ਼ਾਟ ਨਾਲ ਅਣਜਾਣੇ ‘ਚ ਇਕ ਪ੍ਰਸ਼ੰਸਕ ਦਾ ਆਈਫੋਨ ਟੁੱਟ ਗਿਆ। ਉਕਤ ਪ੍ਰਸ਼ੰਸਕ ਉਦੋਂ ਸਿਰਫ ਚੇਨਈ ਦੇ ਖਿਡਾਰੀਆਂ ਦੀ ਵੀਡੀਓ ਬਣਾ ਰਿਹਾ ਸੀ। ਇਹ ਘਟਨਾ ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼ ਦੇ ਮੈਚ ਦੌਰਾਨ ਹੋਈ। ਇਹ ਮਾਮਲਾ ਇੱਕ ਕ੍ਰਿਕਟ ਪ੍ਰਸ਼ੰਸਕ ਦੁਆਰਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਤੋਂ ਬਾਅਦ ਸਾਹਮਣੇ ਆਇਆ। ਅਜਿਹਾ ਸ਼ਾਇਦ ਮੈਚ ਤੋਂ ਪਹਿਲਾਂ ਹੋਇਆ ਜਦੋਂ ਡੇਰਿਲ ਮਿਸ਼ੇਲ ਬਾਊਂਡਰੀ ਲਾਈਨ ‘ਤੇ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਸਨ।

ਮੈਚ ਤੋਂ ਪਹਿਲਾਂ ਚੇਨਈ ਦੇ ਕੁਝ ਉਤਸ਼ਾਹੀ ਪ੍ਰਸ਼ੰਸਕ ਧਰਮਸ਼ਾਲਾ ਸਟੇਡੀਅਮ ‘ਚ ਆਏ ਸਨ। ਮੈਚ ਲਈ ਤਿਆਰ ਹੋਣ ਤੋਂ ਪਹਿਲਾਂ, ਮਿਚਲ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਮਿਸ਼ੇਲ ਦਾ ਸ਼ਾਟ ਨਾ ਸਿਰਫ ਇਕ ਕ੍ਰਿਕਟ ਪ੍ਰਸ਼ੰਸਕ ਦੇ ਫੋਨ ‘ਤੇ ਲੱਗਾ ਬਲਕਿ ਇਕ ਪ੍ਰਸ਼ੰਸਕ ਨੂੰ ਵੀ ਜ਼ਖਮੀ ਕਰ ਦਿੱਤਾ। ਇਹ ਦੇਖ ਕੇ ਡੇਰਿਲ ਮਿਚਲ ਨੇ ਤੁਰੰਤ ਭੀੜ ਤੋਂ ਮੁਆਫੀ ਮੰਗ ਲਈ। ਇਸ ਤੋਂ ਇਲਾਵਾ ਮੁਆਵਜ਼ੇ ਵਜੋਂ ਮਿਸ਼ੇਲ ਨੇ ਸੀਐਸਕੇ ਦੇ ਪ੍ਰਸ਼ੰਸਕ ਨੂੰ ਆਪਣੇ ਮਹਿੰਗੇ ਬੱਲੇਬਾਜ਼ੀ ਦਸਤਾਨੇ ਗਿਫਟ ਕੀਤੇ।

ਹਾਲਾਂਕਿ ਇਹ ਸਾਰੀ ਘਟਨਾ ਅਣਜਾਣੇ ਵਿੱਚ ਹੋਈ ਸੀ ਪਰ ਮਿਚਲ ਦੇ ਦਿਲਕਸ਼ ਸੁਭਾਅ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ ਅਤੇ ਸੀਐਸਕੇ ਦੇ ਪ੍ਰਸ਼ੰਸਕਾਂ ਦੁਆਰਾ ਵਿਆਪਕ ਤੌਰ ‘ਤੇ ਸਾਂਝਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਧਰਮਸ਼ਾਲਾ ‘ਚ ਜਿੱਤ ਤੋਂ ਬਾਅਦ ਚੇਨਈ 11 ਮੈਚਾਂ ‘ਚ 12 ਅੰਕਾਂ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਚੇਨਈ ਕੋਲ ਦੀਪਕ ਚਾਹਰ ਅਤੇ ਮਤਿਸ਼ਾ ਪਥੀਰਾਨਾ ਵਰਗੇ ਅਹਿਮ ਖਿਡਾਰੀ ਨਹੀਂ ਹਨ ਪਰ ਇਸ ਦੇ ਬਾਵਜੂਦ ਚੇਨਈ ਕਾਫੀ ਮਜ਼ਬੂਤ ​​ਨਜ਼ਰ ਆ ਰਹੀ ਹੈ।

Add a Comment

Your email address will not be published. Required fields are marked *