ਰੇਲ ਰੋਕੋ ਅੰਦੋਲਨ: ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ

ਫਿਰੋਜ਼ਪੁਰ– ਕਿਸਾਨ ਸੰਗਠਨਾਂ ਵੱਲੋਂ ਸ਼ੰਭੂ ਬਾਰਡਰ ਦੇ ਕੋਲ ਕੀਤੇ ਜਾ ਰਹੇ ਰੇਲ ਰੋਕੋ ਅੰਦੇਲਨ ਕਾਰਨ ਰੇਲਵੇ ਵਿਭਾਗ ਨੇ ਫਿਰ ਤੋਂ ਰੇਲਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਵਿਭਾਗ ਵੱਲੋਂ ਲੁਧਿਆਣਾ-ਅੰਬਾਲਾ ਰੂਟ ‘ਤੇ ਚੱਲਣ ਵਾਲੀਆਂ 69 ਰੇਲਗੱਡੀਆਂ ਨੂੰ 10 ਮਈ ਤੱਕ ਰੱਦ ਰੱਖਣ ਅਤੇ 115 ਰੇਲਗੱਡੀਆਂ ਨੂੰ ਰੂਟ ਬਦਲ ਕੇ ਚਲਾਉਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਟਰੈਕ ’ਤੇ ਅੰਦੋਲਨ ਕਾਰਨ ਪਿਛਲੇ ਕਰੀਬ 20 ਦਿਨ ਤੋਂ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਥੇ ਗੱਡੀਆਂ ਲਗਾਤਾਰ ਰੱਦ ਹੋ ਰਹੀਆਂ ਹਨ, ਉਥੇ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਰੋਜ਼ਾਨਾ ਲੁਧਿਆਣਾ ਤੋਂ ਵਾਇਆ ਚੰਡੀਗੜ੍ਹ ਜਾਂ ਧੂਰੀ ਜਾਖਲ ਦੇ ਰਸਤੇ ਕੱਢਿਆ ਜਾ ਰਿਹਾ ਹੈ। ਜਿਸ ਕਾਰਨ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ।

ਪਹਿਲਾਂ ਤੋਂ ਸ਼ਾਰਟ ਟਰਮੀਨੇਟ ਚੱਲ ਰਹੀਆਂ ਜੰਮੂਤਵੀ-ਬਾੜਮੇਰ ਅਤੇ ਅੰਮ੍ਰਿਤਸਰ-ਦਰਭੰਗਾ ਰੇਲਗੱਡੀਆਂ ਤੋਂ ਇਲਾਵਾ ਵਿਭਾਗ ਵੱਲੋਂ ਰਿਸ਼ੀਕੇਸ਼-ਬਾਡ਼ਮੇਰ, ਅੰਬਾਲਾ-ਗੰਗਾਨਗਰ, ਹਰਦੁਆਰ-ਊਨਾ ਹਿਮਾਚਲ, ਕਲਕੱਤਾ-ਨੰਗਲ ਡੈਮ, ਸਹਿਰਸਾ-ਸਰਹਿੰਦ ਆਦਿ ਰੇਲਗੱਡੀਆਂ ਨੂੰ ਵੀ ਅੰਬਾਲਾ, ਅੰਬਾਲਾ ਕੈਂਟ ਅਤੇ ਬਠਿੰਡਾ ਸਟੇਸ਼ਨਾਂ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਮੋੜਣ ਦਾ ਫੈਸਲਾ ਲਿਆ ਹੈ, ਜੋ 10 ਮਈ ਤੱਕ ਲਾਗੂ ਰਹੇਗਾ।

Add a Comment

Your email address will not be published. Required fields are marked *