ਨਵਜੋਤ ਸਿੰਘ ਸਿੱਧੂ ਨੇ ਪਤਨੀ ਦੀ ਸਿਹਤ ਬਾਰੇ ਦਿੱਤੀ ਅਪਡੇਟ

ਜਲੰਧਰ- ਭਾਰਤ ਦੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵੋਜਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੀ ਹੈ। ਬੀਤੇ ਦਿਨੀਂ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ ਤੇ ਉਨ੍ਹਾਂ ਦੀ ਘਰ ਵਾਪਸੀ ‘ਤੇ ਵੀ ਨਵਜੋਤ ਸਿੱਧੂ ਨੇ ਪੋਸਟ ਕਰ ਅਪਡੇਟ ਦਿੱਤੀ ਸੀ। 

ਹੁਣ ਸਿੱਧੂ ਨੇ ਆਪਣੇ ‘ਐਕਸ’ ਅਕਾਊਂਟ ‘ਤੇ ਪੋਸਟ ਕਰ ਆਪਣੀ ਪਤਨੀ ਦੀ ਮੌਜੂਦਾ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਪੋਸਟ ‘ਚ ਲਿਖਿਆ, ”ਉਨ੍ਹਾਂ ਦੇ 70 ਟਾਂਕੇ ਖੋਲ੍ਹ ਦਿੱਤੇ ਗਏ ਹਨ ਤੇ ਜ਼ਖ਼ਮ ਹੁਣ ਠੀਕ ਹੋ ਰਿਹਾ ਹੈ। 2.5 ਇੰਚ ਦੇ ਇਸ ਜ਼ਖ਼ਮ ‘ਤੇ ਡਾ. ਮਨਪ੍ਰੀਤ ਥਿੰਦ ਦੀ ਅਗਵਾਈ ‘ਚ ਰੋਜ਼ਾਨਾ ਮਰਹਮ-ਪੱਟੀ ਹੋਵੇਗੀ। ਅਗਲੇ ਇਲਾਜ ਲਈ ਜ਼ਰੂਰੀ ਰੇਡੀਏਸ਼ਨ ਥੈਰੇਪੀ ਤੋਂ ਪਹਿਲਾਂ ਜ਼ਖ਼ਮ ਦੇ ਪੂਰੀ ਤਰ੍ਹਾਂ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ। ਅਸੀਂ ਪੂਰੇ ਆਸਵੰਦ ਹਾਂ। ਉਮੀਦ ਹੈ ਕਿ 2 ਹਫ਼ਤੇ ‘ਚ ਪੂਰੀ ਰਿਕਵਰੀ ਤੋਂ ਬਾਅਦ ਯੋਜਨਾ ਮੁਤਾਬਕ ਰੇਡੀਏਸ਼ਨ ਥੈਰੇਪੀ ਸ਼ੁਰੂ ਹੋ ਜਾਵੇਗੀ।”

Add a Comment

Your email address will not be published. Required fields are marked *