IPL ‘ਚ ਕੋਹਲੀ ਦੇ ਸਟ੍ਰਾਈਕ ਰੇਟ ‘ਤੇ ਕੋਈ ਚਰਚਾ ਨਹੀਂ ਹੋਈ: ਅਗਰਕਰ

ਮੁੰਬਈ – ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਵੀਰਵਾਰ ਨੂੰ ਕਿਹਾ ਕਿ ਟੀ-20 ਵਿਸ਼ਵ ਕੱਪ ਵਰਗੇ ਟੂਰਨਾਮੈਂਟਾਂ ‘ਚ ਵਿਰਾਟ ਕੋਹਲੀ ਦਾ ਸ਼ਾਨਦਾਰ ਤਜ਼ਰਬਾ ਸੋਨੇ ਦੇ ਬਰਾਬਰ ਹੈ ਅਤੇ ਚੋਣ ਕਮੇਟੀ ਨੇ ਚੱਲ ਰਹੇ ਆਈਪੀਐੱਲ ‘ਚ ਉਸ ਦੀ ਸਟ੍ਰਾਈਕ ਰੇਟ ‘ਤੇ ਕਦੇ ਚਰਚਾ ਨਹੀਂ ਕੀਤੀ। ਕੋਹਲੀ ਨੇ ਹੁਣ ਤੱਕ 10 ਪਾਰੀਆਂ ਵਿੱਚ ਇੱਕ ਸੈਂਕੜਾ ਅਤੇ ਚਾਰ ਅਰਧ ਸੈਂਕੜਿਆਂ ਦੀ ਮਦਦ ਨਾਲ 500 ਦੌੜਾਂ ਬਣਾਈਆਂ ਹਨ ਪਰ ਪਾਰੀ ਦੀ ਸ਼ੁਰੂਆਤ ਕਰਦੇ ਸਮੇਂ ਉਸ ਦਾ 147 ਤੋਂ ਵੱਧ ਦਾ ਸਟਰਾਈਕ ਰੇਟ ਹੈ, ਜੋ ਕਿ ਟ੍ਰੈਵਿਸ ਹੈੱਡ (194 ਤੋਂ ਵੱਧ), ਫਿਲ ਸਾਲਟ (180 ਤੋਂ ਵੱਧ) ਅਤੇ ਸੁਨੀਲ ਨਰਾਇਣ (182 ਤੋਂ ਵੱਧ) ਵਰਗੇ ਵਿਦੇਸ਼ੀ ਸਲਾਮੀ ਬੱਲੇਬਾਜ਼ਾਂ ਦੀ ਤੁਲਨਾ ਵਿੱਚ ਘੱਟ ਹੈ। 

ਅਗਰਕਰ ਨੇ ਇਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ‘ਤੇ ਚਰਚਾ ਕਰ ਰਹੇ ਹਾਂ।” ਉਹ ਆਈਪੀਐਲ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ ਇਸ ਲਈ ਕੋਈ ਚਿੰਤਾ ਨਹੀਂ।” ਕੋਹਲੀ ਦਾ ਤਜਰਬਾ ਕੀਮਤੀ ਹੈ ਪਰ ਅਗਰਕਰ ਦਾ ਮੰਨਣਾ ਹੈ ਕਿ ਜੇਕਰ ਉੱਚ ਸਕੋਰ ਵਾਲੇ ਮੈਚ ਹੁੰਦੇ ਹਨ ਤਾਂ ਬੱਲੇਬਾਜ਼ੀ ਕ੍ਰਮ ਵਿੱਚ ਕਾਫ਼ੀ ਪਾਵਰ ਹਿਟਰ ਹੁੰਦੇ ਹਨ। ਉਸਨੇ ਕਿਹਾ, “ਤੁਹਾਨੂੰ ਇਹ ਜਾਣਦੇ ਹੋਏ ਤਿਆਰੀ ਕਰਨੀ ਪਵੇਗੀ ਕਿ (ਆਈਪੀਐਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ) ਇੱਕ ਅੰਤਰ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਅਨੁਭਵ ਬਹੁਤ ਮਾਇਨੇ ਰੱਖਦਾ ਹੈ।”

Add a Comment

Your email address will not be published. Required fields are marked *