ਅਦਾਕਾਰਾ ਅੰਮ੍ਰਿਤਾ ਪਾਂਡੇ ਦੇ ਖ਼ੁਦਕੁਸ਼ੀ ਦੀ ਵਜ੍ਹਾ ਆਈ ਸਾਹਮਣੇ

ਸ਼ਨੀਵਾਰ ਨੂੰ ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਨੇ ਆਦਮਪੁਰ ਘਾਟ ਰੋਡ ‘ਤੇ ਸਥਿਤ ਦਿਵਿਆਧਾਮ ਅਪਾਰਟਮੈਂਟ ‘ਚ ਖੁਦਕੁਸ਼ੀ ਕਰ ਲਈ ਸੀ। ਅੰਮ੍ਰਿਤਾ ਨੂੰ ਕਾਫੀ ਸਮੇਂ ਤੋਂ ਫ਼ਿਲਮਾਂ ‘ਚ ਕੰਮ ਨਹੀਂ ਮਿਲ ਰਿਹਾ ਹੈ। ਇਸ ਕਾਰਨ ਉਹ ਡਿਪ੍ਰੈਸ਼ਨ ‘ਚ ਚਲੀ ਗਈ। ਅੰਮ੍ਰਿਤਾ ਦੀ ਉਮਰ ਸਿਰਫ 27 ਸਾਲ ਸੀ। ਅੰਮ੍ਰਿਤਾ ਪਾਂਡੇ ਦੇ ਦਿਹਾਂਤ ਨਾਲ ਫੈਨਜ਼ ਸਦਮੇ ‘ਚ ਹਨ। 

ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਪਾਂਡੇ ਸ਼ਨੀਵਾਰ ਨੂੰ ਦੇਰ ਰਾਤ ਤੱਕ ਜਾਗਦੀ ਰਹੀ ਅਤੇ ਉਸ ਨੇ ਆਪਣੇ ਵਟਸਐਪ ਸਟੇਟਸ ‘ਤੇ ਇੱਕ ਗੁਪਤ ਨੋਟ ਪੋਸਟ ਕੀਤਾ। ਕੁਝ ਘੰਟਿਆਂ ਬਾਅਦ ਉਹ ਆਪਣੇ ਕਮਰੇ ‘ਚ ਮ੍ਰਿਤਕ ਪਾਈ ਗਈ। ਪੁਲਸ ਰਿਪੋਰਟ ਮੁਤਾਬਕ, ਵਟਸਐਪ ‘ਤੇ ਅੰਮ੍ਰਿਤਾ ਦੇ ਨੋਟ ‘ਚ ਲਿਖਿਆ ਸੀ, “ਕਯੋ ਦੋ ਨਾਵ ਪਰ ਸਵਾਰ ਥੀ ਉਸਕੀ ਜ਼ਿੰਦਗੀ, ਹਮਨੇ ਨਾਵ ਡੁਬੋ ਕਰ ਉਸਕਾ ਸਫ਼ਰ ਆਸਾਨ ਕਰ ਦਿਆ…”। ਇਸ ਸਟੇਟਸ ਤੋਂ ਲੱਗਦਾ ਹੈ ਕਿ ਉਸ ਦੀ ਵਿਆਹੁਤਾ ਜ਼ਿੰਦਗੀ ‘ਚ ਕੁਝ ਠੀਕ ਨਹੀਂ ਚੱਲ ਰਿਹਾ ਸੀ ਅਤੇ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਇੰਨਾ ਵੱਡਾ ਫੈਸਲਾ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦਈਏ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਦੇ ਅਪਾਰਟਮੈਂਟ ਤੋਂ ਹਾਲੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਗੁਪਤ ਨੋਟ ਸਾਂਝਾ ਕੀਤਾ ਸੀ। ਖ਼ਬਰਾਂ ਮੁਤਾਬਕ, ਅੰਮ੍ਰਿਤਾ ਅਸਲ ‘ਚ ਆਪਣੇ ਪਤੀ ਨਾਲ ਮੁੰਬਈ ‘ਚ ਰਹਿੰਦੀ ਸੀ ਪਰ ਹਾਲ ਹੀ ‘ਚ ਉਹ ਇਕ ਵਿਆਹ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਭਾਗਲਪੁਰ ਗਈ ਸੀ ਅਤੇ ਉਥੇ ਕੁਝ ਦਿਨ ਰੁਕਣ ਦਾ ਫੈਸਲਾ ਕੀਤਾ ਸੀ। 

Add a Comment

Your email address will not be published. Required fields are marked *