ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ‘ਚ ਹੱਥ ਆਜ਼ਮਾਉਣਗੇ ਮੌਂਟੀ ਪਨੇਸਰ

ਲੰਡਨ – ਇੰਗਲੈਂਡ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਜਨਰਲ ਚੋਣਾਂ ਵਿੱਚ ਵਰਕਰਜ਼ ਪਾਰਟੀ ਦੇ ਸਾਊਥਾਲ ਦੇ ਪਹਿਲੇ ਸਿੱਖ ਉਮੀਦਵਾਰ ਹੋਣਗੇ। ਪਾਰਟੀ ਦੇ ਜਾਰਜ ਗੈਲੋਵੇ ਨੇ ਦੱਸਿਆ ਹੈ ਕਿ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਆਮ ਚੋਣਾਂ ਵਿੱਚ ਬਰਤਾਨੀਆ ਦੀ ਵਰਕਰਜ਼ ਪਾਰਟੀ ਲਈ ਉਮੀਦਵਾਰ ਹੋਣਗੇ। 

ਗੈਲੋਵੇ ਦੇ ਮੰਗਲਵਾਰ ਨੂੰ ਸੰਸਦ ਦੇ ਬਾਹਰ 200 ਉਮੀਦਵਾਰਾਂ ਦਾ ਐਲਾਨ ਕਰਨ ਦੀ ਉਮੀਦ ਹੈ, ਜਿਸ ਵਿੱਚ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਦਾ ਵੀ ਸ਼ਾਮਲ ਹੈ। ਮੋਂਟੀ ਪਨੇਸਰ ਦੇ ਉਮੀਦਵਾਰ ਵਜੋਂ ਐਲਾਨ ਤੋਂ ਬਾਅਦ ਸਾਊਥਾਲ ਵਿੱਚ ਲੇਬਰ ਪਾਰਟੀ ਦੇ ਮੌਜੂਦਾ ਸਾਂਸਦ ਵਰਿੰਦਰ ਸ਼ਰਮਾ ਨੂੰ ਜ਼ਬਰਦਸਤ ਟੱਕਰ ਦੇਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। 

ਮੌਂਟੀ ਕ੍ਰਿਕਟ ਟੀਮ ਦਾ ਇੱਕ ਮਹਾਨ ਖੱਬੇ ਹੱਥ ਦਾ ਮਸ਼ਹੂਰ ਸਪਿਨਰ ਸੀ ਅਤੇ ਇੰਗਲੈਂਡ ਵਿੱਚ ਨੌਜਵਾਨਾਂ ਵੱਲੋਂ ਉਸ ਨੂੰ ਸਭ ਤੋਂ ਵੱਧ ਪਿਆਰ ਕੀਤਾ ਜਾਂਦਾ ਹੈ। ਰੌਚਡੇਲ ਉਪ-ਚੋਣ ਤੋਂ ਦੋ ਮਹੀਨੇ ਬਾਅਦ, ਜਿਸ ਵਿੱਚ ਵਿਵਾਦਗ੍ਰਸਤ ਸਾਬਕਾ ਲੇਬਰ ਸਾਂਸਦ ਜਾਰਜ ਗੈਲੋਵੇ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਉਹ ਮੌਜੂਦਾ ਅਤੇ ਸਾਬਕਾ ਲੇਬਰ ਸੰਸਦ ਮੈਂਬਰਾਂ ਤੱਕ ਪਹੁੰਚ ਕਰ ਰਹੇ ਹਨ ਤੇ ਹਰ ਸੰਸਦ ਸੀਟ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਰਹੇ ਹਨ। 

ਆਮ ਚੋਣਾਂ ਵਿੱਚ ਲੇਬਰ ਉਮੀਦਵਾਰਾਂ ਦੀਆਂ ਸੀਟਾਂ ਲਈ ਖ਼ਤਰਾ ਵਧ ਗਿਆ ਹੈ ਅਤੇ ਬਹੁਤੇ ਲੇਬਰ ਸੰਸਦ ਮੈਂਬਰ ਹਨ ਜੋ ਨਵੇਂ ਘਰ ਵਰਕਰਜ਼ ਪਾਰਟੀ ਦੀ ਤਲਾਸ਼ ਕਰ ਰਹੇ ਹਨ। ਗੈਲੋਵੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਬਕਾ ਲੇਬਰ ਆਗੂ ਜੇਰੇਮੀ ਕੋਰਬੀਨ ਖੜ੍ਹੇ ਹੁੰਦੇ ਹਨ ਤਾਂ ਉਸ ਦੀ ਵਰਕਰਜ਼ ਪਾਰਟੀ ਇਸਲਿੰਗਟਨ ਨੌਰਥ ਦੀ ਸੀਟ ਤੋਂ ਚੋਣ ਨਹੀਂ ਲੜੇਗੀ ਅਤੇ ਉਹ ਇਸ ਦੀ ਬਜਾਏ ਸਾਬਕਾ ਲੇਬਰ ਨੇਤਾ ਦਾ ਸਮਰਥਨ ਕਰਨਗੇ।

ਐਂਡਰਿਊ ਫੇਨਸਟੀਨ ਹੋਲਬੋਰਨ ਅਤੇ ਸੇਂਟ ਪੈਨਕ੍ਰੀਅਸ ਦੇ ਲੇਬਰ ਲੀਡਰ ਸੀਟ ‘ਤੇ ਸਰ ਕੀਰ ਸਟਾਰਮਰ ਦੇ ਖਿਲਾਫ ਖੜ੍ਹੇ ਹੋਣਗੇ। ਜ਼ਿਕਰਯੋਗ ਹੈ ਕਿ ਲੰਡਨ ਵਿੱਚ 2018 ਵਿੱਚ ਹੋਏ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਰੈਫਰੈਂਡਮ ਲਈ ਕਰਵਾਏ ਲੰਡਨ ਡੈਕਲੇਰੇਸ਼ਨ ਦੇ ਹੱਕ ‘ਚ ਕੀਤੀ ਰੈਲੀ ਵਿੱਚ ਸ਼ਮੂਲੀਅਤ ਕਰ ਵੱਖਰੇ ਰਾਜ ਲਈ ਵੋਟਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਗਈ ਸੀ।

Add a Comment

Your email address will not be published. Required fields are marked *