ਟੀ20 ਵਰਲਡ ਕੱਪਲਈ ਨਿਊਜੀਲੈਂਡ ਟੀਮ ਦਾ ਹੋਇਆ ਐਲਾਨ
April 30, 2024
ਆਕਲੈਂਡ – ਜੂਨ ਵਿੱਚ ਅਮਰੀਕਾ ਤੇ ਵੈਸਟ ਇੰਡੀਜ਼ ਵਿੱਚ ਹੋਣ ਜਾ ਰਹੇ ਟੀ20 ਵਰਲਡ ਕੱਪ 2024 ਲਈ ਨਿਊਜੀਲੈਂਡ ਟੀਮ ਦੇ ਕਪਤਾਨ ਦੀ ਭੂਮਿਕਾ ਕੇਨ ਵਿਲੀਅਮਜ਼ ਹੀ ਨਿਭਾਉਣਗੇ। ਕੇਨ ਵਿਲੀਅਮਜ਼ ਦਾ ਬਤੌਰ ਖਿਡਾਰੀ ਇਹ 6ਵਾਂ ਟੀ20 ਵਰਲਡ ਕੱਪ ਹੋਏਗਾ ਤੇ ਬਤੌਰ ਕਪਤਾਨ ਉਨ੍ਹਾਂ ਦਾ ਚੌਥਾ ਵੱਡਾ ਟੂਰਨਾਮੈਂਟ ਰਹੇਗਾ, ਜਿਸ ਵਿੱਚ ਉਹ ਕਪਤਾਨੀ ਕਰਨਗੇ। ਉਨ੍ਹਾਂ ਤੋਂ ਇਲਾਵਾ ਟੀਮ ਵਿੱਚ ਸਭ ਤੋਂ ਅਨੁਭਵੀ ਖਿਡਾਰੀ ਟਿੰਮ ਸਾਊਦੀ ਹੋਣਗੇ, ਜਿਨ੍ਹਾਂ ਦਾ ਇਹ 7ਵਾਂ ਟੀ20 ਵਰਲਡ ਕੱਪ ਹੈ ਅਤੇ ਟੀ20 ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਚੋਂ ਇੱਕ ਹਨ।

