‘ਵੂਮੈਨ ਆਫ ਮਾਈ ਬਿਲੀਅਨ’ ਦਾ 2 ਮਈ ਨੂੰ ਹੋਵੇਗਾ ਪ੍ਰੀਮੀਅਰ
April 27, 2024
![](http://mehakewattan.com/wp-content/uploads/2024/04/2024_4image_11_44_042330756desi-ll.jpg)
ਮੁੰਬਈ – ਪਰਪਲ ਪੇਬਲ ਪਿਕਚਰਜ਼ ਦੁਆਰਾ ਨਿਰਮਿਤ ਪ੍ਰਿਯੰਕਾ ਚੋਪੜਾ ਜੋਨਸ ਦੀ ਡਾਕੂਮੈਂਟਰੀ ‘ਵੂਮੈਨ ਆਫ ਮਾਈ ਬਿਲੀਅਨ’ 3 ਮਈ ਨੂੰ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ ਹੋਵੇਗੀ। ‘ਵੂਮੈਨ ਆਫ ਮਾਈ ਬਿਲੀਅਨ’ ਭਾਰਤ ਦੀਆਂ ਔਰਤਾਂ ਬਾਰੇ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ, ਜੋ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਸਫ਼ਰ ਕਰਦੀ ਹੈ।
ਇਸ ਦੌਰਾਨ ਉਹ ਔਰਤਾਂ ਦੀਆਂ ਚੁਣੌਤੀਆਂ, ਸੁਫ਼ਨਿਆਂ ਤੇ ਹਿੰਸਾ ਖਿਲਾਫ ਲੜਾਈ ਬਾਰੇ ਗੱਲ ਕਰਦੀ ਹੈ। ਪ੍ਰਿਯੰਕਾ ਚੋਪੜਾ ਨੇ ਆਪਣੀ ਕੰਪਨੀ ਪਰਪਲ ਪੇਬਲ ਪਿਕਚਰਜ਼ ਤੇ ਅਪੂਰਵਾ ਬਖਸ਼ੀ ਦੇ ਨਾਲ ਮਿਲ ਕੇ ਇਹ ਡਾਕੂਮੈਂਟਰੀ ਬਣਾਈ ਹੈ, ਜਿਸ ਦਾ ਨਿਰਦੇਸ਼ਨ ਅਜੀਤੇਸ਼ ਸ਼ਰਮਾ ਨੇ ਕੀਤਾ ਹੈ ਤੇ ਇਹ 240 ਦੇਸ਼ਾਂ ’ਚ ਪ੍ਰਾਈਮ ਵੀਡੀਓ ’ਤੇ ਦਿਖਾਈ ਜਾਵੇਗੀ।