ਇੰਪੈਕਟ ਖਿਡਾਰੀ ਦੇ ਨਿਯਮ ਨਾਲ ਆਲ ਰਾਊਂਡਰ ਦੀ ਭੂਮਿਕਾ ਖ਼ਤਰੇ ‘ਚ : ਅਕਸ਼ਰ ਪਟੇਲ

ਨਵੀਂ ਦਿੱਲੀ- ਇਕ ਸ਼ਾਨਦਾਰ ਖੱਬੇ ਹੱਥ ਦੇ ਸਪਿਨਰ ਹੋਣ ਦੇ ਨਾਲ-ਨਾਲ ਸਮਰੱਥ ਬੱਲੇਬਾਜ਼ ਅਕਸ਼ਰ ਪਟੇਲ ਦਾ ਮੰਨਣਾ ਹੈ ਕਿ ‘ਇੰਪੈਕਟ ਪਲੇਅਰ’ ਦੇ ਨਿਯਮ ਕਾਰਨ ਹਰਫਨਮੌਲਾ ਖਿਡਾਰੀਆਂ ਦੀ ਭੂਮਿਕਾ ਖਤਰੇ ‘ਚ ਹੈ। ਬੁੱਧਵਾਰ ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਆਈਪੀਐੱਲ ਮੈਚ ਵਿੱਚ ਬੱਲੇਬਾਜ਼ੀ ਕ੍ਰਮ ਵਿੱਚ ਤੀਜੇ ਨੰਬਰ ‘ਤੇ ਭੇਜੇ ਗਏ ਅਕਸ਼ਰ ਨੇ 43 ਗੇਂਦਾਂ ਵਿੱਚ 66 ਦੌੜਾਂ ਬਣਾਈਆਂ ਅਤੇ ਕਪਤਾਨ ਰਿਸ਼ਭ ਪੰਤ ਦੇ ਨਾਲ ਮਿਲ ਕੇ ਦਿੱਲੀ ਕੈਪੀਟਲਜ਼ ਨੂੰ ਮੁਸ਼ਕਲ ਵਿੱਚੋਂ ਬਾਹਰ ਕੱਢਿਆ ਅਤੇ ਚਾਰ ਵਿਕਟਾਂ ‘ਤੇ 224 ਦੌੜਾਂ ਤੱਕ ਪਹੁੰਚਾਇਆ।
ਦਿੱਲੀ ਦੀਆਂ ਤਿੰਨ ਵਿਕਟਾਂ ਇਕ ਸਮੇਂ 44 ਦੌੜਾਂ ‘ਤੇ ਡਿੱਗ ਚੁੱਕੀਆਂ ਸਨ। ਬਾਅਦ ਵਿੱਚ ਉਨ੍ਹਾਂ ਨੇ ਇੱਕ ਵਿਕਟ ਵੀ ਲਈ। ਦਿੱਲੀ ਨੇ ਇਹ ਮੈਚ ਚਾਰ ਦੌੜਾਂ ਨਾਲ ਜਿੱਤ ਲਿਆ। ਅਕਸ਼ਰ ਨੇ ਕਿਹਾ, ‘ਇੱਕ ਹਰਫਨਮੌਲਾ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਪ੍ਰਭਾਵੀ ਖਿਡਾਰੀ ਦੇ ਨਿਯਮ ਕਾਰਨ ਹਰਫਨਮੌਲਾ ਦੀ ਭੂਮਿਕਾ ਖ਼ਤਰੇ ਵਿੱਚ ਹੈ। ਹਰ ਟੀਮ ਇੱਕ ਸ਼ੁੱਧ ਬੱਲੇਬਾਜ਼ ਜਾਂ ਗੇਂਦਬਾਜ਼ ਨੂੰ ਇੰਪੈਕਟ ਖਿਡਾਰੀ ਵਜੋਂ ਚਾਹੁੰਦੀ ਹੈ। ਆਲਰਾਊਂਡਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, ‘ਇੰਪੈਕਟ ਪਲੇਅਰ ਦੇ ਨਿਯਮ ਤਹਿਤ ਹਰ ਟੀਮ ਇਹ ਸੋਚਦੀ ਹੈ ਕਿ ਉਨ੍ਹਾਂ ਕੋਲ ਛੇ ਬੱਲੇਬਾਜ਼ ਜਾਂ ਗੇਂਦਬਾਜ਼ ਹਨ। ਇਹ ਕਈ ਵਾਰ ਉਲਝਣ ਦਾ ਕਾਰਨ ਬਣਦਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਸਮੇਤ ਕਈ ਖਿਡਾਰੀਆਂ ਨੇ ਇਸ ਨਿਯਮ ਦੀ ਆਲੋਚਨਾ ਕੀਤੀ ਹੈ।

Add a Comment

Your email address will not be published. Required fields are marked *