ਕਿੰਗ ਚਾਰਲਸ ਨੇ ਸ਼ਾਹੀ ਸਨਮਾਨਾਂ ਦਾ ਕੀਤਾ ਪਰਦਾਫਾਸ਼

ਲੰਡਨ– ਬ੍ਰਿਟੇਨ ਦੇ ਕਿੰਗ ਚਾਰਲਸ III ਨੇ ਮੰਗਲਵਾਰ ਨੂੰ ਚੋਟੀ ਦੇ ਸ਼ਾਹੀ ਸਨਮਾਨਾਂ ਦੇ ਸੈੱਟ ਦਾ ਪਰਦਾਫਾਸ਼ ਕੀਤਾ। ਜਿਸ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਫਿਜ਼ੀਸ਼ੀਅਨ ਲਾਰਡ ਅਜੈ ਕੁਮਾਰ ਕੱਕੜ ਅਤੇ ਸੰਗੀਤਕਾਰ ਐਂਡਰਿਊ ਲੋਇਡ ਵੈਬਰ ਨੂੰ ਉਨ੍ਹਾਂ ਦੇ ਨਵੇਂ ‘ਨਾਈਟ ਕੰਪੇਨੀਅਨ ਆਫ ਦਾ ਮੋਸਟ ਨੋਬਲ ਆਰਡਰ ਆਫ ਦਾ ਗਾਰਟਰ’ ਵਜੋਂ ਪ੍ਰਮੋਟ ਕੀਤਾ ਗਿਆ।

ਕੱਕੜ ਥ੍ਰੋਮਬੋਸਿਸ ਰਿਸਰਚ ਇੰਸਟੀਚਿਊਟ, ਕਿੰਗਜ਼ ਹੈਲਥ ਪਾਰਟਨਰਜ਼ ਅਤੇ ਦ ਕਿੰਗਜ਼ ਫੰਡ ਦੇ ਚੇਅਰਮੈਨ ਹਨ। ਕਿੰਗਜ਼ ਫੰਡ ਇੱਕ ਚੈਰੀਟੇਬਲ ਸਿਹਤ ਸੰਸਥਾ ਹੈ। 2022 ਵਿੱਚ ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੇ ਕੱਕੜ ਨੂੰ ਸਿਹਤ ਅਤੇ ਜਨਤਕ ਸੇਵਾਵਾਂ ਲਈ ‘ਨਾਈਟ ਕਮਾਂਡਰ ਆਫ਼ ਦ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ’ ਨਿਯੁਕਤ ਕੀਤਾ ਸੀ। ਉਸਦੇ ਵਿਲੱਖਣ ਕਰੀਅਰ ਵਿੱਚ 1992 ਵਿੱਚ ਇੰਗਲੈਂਡ ਦੇ ਰਾਇਲ ਕਾਲਜ ਆਫ਼ ਸਰਜਨਸ ਦਾ ਫੈਲੋ ਚੁਣਿਆ ਜਾਣਾ, ਹਾਊਸ ਆਫ਼ ਲਾਰਡਜ਼ (2013-18) ਦੇ ਨਿਯੁਕਤੀ ਕਮਿਸ਼ਨ ਅਤੇ ਨਿਆਂਇਕ ਨਿਯੁਕਤੀ ਕਮਿਸ਼ਨ (2016-2022) ਦੇ ਚੇਅਰਮੈਨ ਵਜੋਂ ਸੇਵਾ ਕਰਨਾ ਸ਼ਾਮਲ ਹੈ। ਕੱਕੜ ਪਿਛਲੇ ਸਾਲ ਤੋਂ ਲਿੰਕਨ ਯੂਨੀਵਰਸਿਟੀ ਦੇ ਚਾਂਸਲਰ ਹਨ ਅਤੇ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਸਰਜਰੀ ਦੇ ਪ੍ਰੋਫੈਸਰ ਵੀ ਹਨ। ਹਰ ਸਾਲ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਇੱਕ ਜਲੂਸ ਅਤੇ ਸੇਵਾ ਨਾਲ ਰਾਜੇ ਦਾ ‘ਆਰਡਰ ਆਫ਼ ਦਾ ਗਾਰਟਰ’ ਮਨਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਐਂਡਰਿਊ ਲੋਇਡ ਵੈਬਰ ਬ੍ਰਿਟੇਨ ਦਾ ਸਭ ਤੋਂ ਸਫਲ ਸੰਗੀਤਕਾਰ ਹੈ। ਉਹ ਵਿਸ਼ਵ ਪੱਧਰ ‘ਤੇ ਪ੍ਰਸਿੱਧ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਐਮੀ, ਗ੍ਰੈਮੀ, ਆਸਕਰ ਅਤੇ ਟੋਨੀ ਪੁਰਸਕਾਰ ਜਿੱਤੇ ਹਨ। ਉਸਨੂੰ 1992 ਵਿੱਚ ਮਹਾਰਾਣੀ ਐਲਿਜ਼ਾਬੈਥ II ਦੁਆਰਾ ਨਾਈਟ ਕੀਤਾ ਗਿਆ ਸੀ। ਉਸਨੇ ਫੈਂਟਮ ਆਫ ਦਿ ਓਪੇਰਾ, ਜੀਸਸ ਕ੍ਰਾਈਸਟ ਸੁਪਰਸਟਾਰ, ਕੈਟਸ, ਈਵਿਟਾ ਅਤੇ ਸਨਸੈਟ ਬੁਲੇਵਾਰਡ ਵਰਗੇ ਮਸ਼ਹੂਰ ਗੀਤ ਲਿਖੇ ਹਨ।

Add a Comment

Your email address will not be published. Required fields are marked *