ਆਕਲੈਂਡ ਦੀ ਇਸ ਮਸ਼ਹੂਰ ਪ੍ਰਾਪਰਟੀ ਡਿਵੈਲਪਰ ਨੂੰ ਦਰੱਖਤ ਵੱਢਣਾ ਪਿਆ ਮਹਿੰਗਾ

ਆਕਲੈਂਡ- ਭਾਰਤ ‘ਚ ਕਿਸੇ ਦਰਖਤ ਨੂੰ ਵੱਢਣਾ ਜਿਨ੍ਹਾਂ ਸੌਖਾ ਹੈ ਨਿਊਜ਼ੀਲੈਂਡ ‘ਚ ਇਹ ਉਨ੍ਹਾਂ ਹੀ ਔਖਾ ਕੰਮ ਹੈ। ਹੁਣ ਇੱਕ ਰੁੱਖ ਨਾਲ ਜੁੜਿਆ ਵੱਡਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਆਕਲੈਂਡ ਦੀ ਮਸ਼ਹੂਰ ਪ੍ਰਾਪਰਟੀ ਡਿਵੈਲਪਰ ਜ਼ੁਲਫੀਕਾ ਅਲੀ ਤੇ ਉਨ੍ਹਾਂ ਦੀ ਕੰਪਨੀ ਜੈਡ ਅਲੀ ਇਨਵੈਸਟਮੈਂਟਸ ਨੂੰ ਇੱਕ ਸੁਰੱਖਿਅਤ ਦਰੱਖਤ ਕੱਟਣ ਲਈ $96,000 ਜੁਰਮਾਨਾ ਲਾਇਆ ਗਿਆ ਹੈ। ਇਹ ਮਾਮਲਾ 2021 ਦਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਜ਼ੁਲਫੀਕਾ ਦੇ ਕਹਿਣ ‘ਤੇ ਸੈਂਟ ਜੋਰਜ ਸਟਰੀਟ ਸਥਿਤ ਪ੍ਰਾਪਰਟੀ ‘ਤੇ ਨੋਰਫੌਕ ਪਾਈਨ ਦੇ ਸੁਰੱਖਿਅਤ ਦਰੱਖਤ ਨੂੰ ਇਲਾਕੇ ‘ਚ ਆਏ ਤੂਫਾਨ ਤੋਂ ਬਾਅਦ ਕੱਟਿਆ ਗਿਆ ਸੀ ਤਾਂ ਜੋ ਇਹ ਇੱਕ ਕੁਦਰਤੀ ਵਰਤਾਰਾ ਜਾਪੇ। ਇਸੇ ਮਾਮਲੇ ‘ਚ ਹੁਣ ਉਨ੍ਹਾਂ ਨੂੰ ਦੋਸ਼ੀ ਠਹਰਾਇਆ ਗਿਆ ਹੈ ਅਤੇ ਜੁਰਮਾਨਾ ਕੀਤਾ ਗਿਆ ਹੈ।

Add a Comment

Your email address will not be published. Required fields are marked *