ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 242 ਅੰਕ ਵਧਿਆ

ਮੁੰਬਈ – ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ‘ਚ ਜਾਰੀ ਰਹੀ ਅਤੇ ਸ਼ੁਰੂਆਤੀ ਕਾਰੋਬਾਰ ‘ਚ ਬੀਐੱਸਈ ਸੈਂਸੈਕਸ ਵਿਚ 242 ਅੰਕਾਂ ਦਾ ਵਾਧਾ ਹੋਇਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 242.49 ਅੰਕ ਵਧ ਕੇ 73,980.94 ‘ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 63 ਅੰਕ ਚੜ੍ਹ ਕੇ 22,431 ਅੰਕ ‘ਤੇ ਪਹੁੰਚ ਗਿਆ। 

ਇਸ ਦੇ ਨਾਲ ਹੀ ਸੈਂਸੈਕਸ ਸਟਾਕਾਂ ਵਿਚ ਟਾਟਾ ਸਟੀਲ, ਜੇਐੱਸਡਬਲਯੂ ਸਟੀਲ, ਨੇਸਲੇ, ਅਲਟਰਾਟੈਕ ਸੀਮੈਂਟ, ਟਾਟਾ ਮੋਟਰਜ਼ ਅਤੇ ਐੱਚਡੀਐੱਫਸੀ ਬੈਂਕ ਪ੍ਰਮੁੱਖ ਸਨ। ਦੂਜੇ ਪਾਸੇ, ਘਾਟੇ ਵਾਲੇ ਸ਼ੇਅਰਾਂ ਵਿੱਚ ਇੰਡਸਇੰਡ ਬੈਂਕ, ਹਿੰਦੁਸਤਾਨ ਯੂਨੀਲੀਵਰ, ਟਾਈਟਨ ਅਤੇ ਆਈਸੀਆਈਸੀਆਈ ਬੈਂਕ ਸ਼ਾਮਲ ਹਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਮਾਮੂਲੀ 0.02 ਫ਼ੀਸਦੀ ਵਧ ਕੇ 88.44 ਡਾਲਰ ਪ੍ਰਤੀ ਬੈਰਲ ‘ਤੇ ਰਿਹਾ।

Add a Comment

Your email address will not be published. Required fields are marked *