ਜਲੰਧਰ-ਪਠਾਨਕੋਟ ਹਾਈਵੇਅ ‘ਤੇ ਤੜਕਸਾਰ ਵਾਪਰਿਆ ਹਾਦਸਾ
April 24, 2024
![](http://mehakewattan.com/wp-content/uploads/2024/04/2024_4image_10_15_2882329093-ll.jpg)
ਟਾਂਡਾ ਉੜਮੁੜ – ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਲੋਧੀਚੱਕ ਮੋੜ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਟਰੱਕ ਵਿਚ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ 6 .15 ਵਜੇ ਦੇ ਕਰੀਬ ਵਾਪਰਿਆ ਜਦੋਂ ਅਚਾਨਕ ਟਾਇਰ ਫੱਟਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਜ਼ਖ਼ਮੀਆਂ ਨੂੰ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਹਾਦਸੇ ਵਿਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।