ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲੋਨ ਮਸਕ ਨੂੰ ਦੱਸਿਆ ‘ਹੰਕਾਰੀ ਅਰਬਪਤੀ’

ਮੈਲਬੋਰਨ – ਸਿਡਨੀ ਦੀ ਚਰਚ ਵਿੱਚ 16 ਸਾਲਾ ਲੜਕੇ ਵਲੋਂ ਚਰਚ ਦੇ ਪਾਦਰੀ ‘ਤੇ ਕੀਤੇ ਗਏ ਹਮਲੇ ਸਬੰਧੀ ਪੋਸਟਾਂ ‘ਤੇ ਕੁਮੈਂਟਾਂ ਨੂੰ ‘ਐਕਸ’ ਦੇ ਪਲੇਟਫਾਰਮ ਤੋਂ ਉਤਾਰਣ ਦੇ ਆਦੇਸ਼ ਦਿੱਤੇ ਗਏ ਸਨ। ਇਹ ਆਦੇਸ਼ ਆਸਟ੍ਰੇਲੀਆ ਦੀ ਫੈਡਰਲ ਕੋਰਟ ਦੀ ਮਨਜੂਰੀ ਤੋਂ ਬਾਅਦ ਈਸੈਫਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਸਨ, ਕਾਰਨ ਸੀ ਇਨ੍ਹਾਂ ਇਸ ਹਮਲੇ ਬਾਰੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਬਾਰੇ ਸੋਸ਼ਲ ਮੀਡੀਆ ਦੀ ਸ਼ਬਦਾਵਲੀ ਜੰਗ, ਜੋ ਗੰਭੀਰ ਮੁੱਦੇ ਨੂੰ ਜਨਮ ਦੇ ਸਕਦੀ ਸੀ।
ਐਕਸ ਨੇ ਇਹ ਕੁਮੈਂਟ ਤੇ ਪੋਸਟਾਂ ਆਸਟ੍ਰੇਲੀਆ ਵਿੱਚੋਂ ਤਾਂ ਖਤਮ ਕਰ ਦਿੱਤੀਆਂ, ਪਰ ਬਾਕੀ ਦੇ ਦੇਸ਼ਾਂ ਵਿੱਚ ਇਹ ਅਜੇ ਵੀ ਦਿੱਖ ਰਹੀਆਂ ਹਨ ਤੇ ਇਸਦੇ ਆਸਟ੍ਰੇਲੀਆ ਵੀ ਕੁਝ ਨਹੀਂ ਕਰ ਸਕਦਾ, ਕਿਉਂਕਿ ਇਹ ਆਸਟ੍ਰੇਲੀਆ ਦੇ ਸੀਮਾ ਅਧਿਕਾਰਾਂ ਤੋਂ ਬਾਹਰ ਹੈ। ਇਸੇ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿਖਾਉਂਦਿਆਂ ਐਕਸ ਦੇ ਮਾਲਕ ਐਲੋਨ ਮਸਕ ਨੂੰ ਹੰਕਾਰੀ ਅਰਬਪਤੀ ਦੱਸਿਆ ਹੈ, ਜੋ ਆਪਣੇ ਮੁਨਾਫੇ ਲਈ ਕਿਸੇ ਨੂੰ ਵੀ ਦਾਅ ‘ਤੇ ਲਾ ਸਕਦਾ ਹੈ।

Add a Comment

Your email address will not be published. Required fields are marked *