10 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ ‘ਰਿਲਾਇੰਸ’

ਨਵੀਂ ਦਿੱਲੀ – ਵੱਖ-ਵੱਖ ਕਾਰੋਬਾਰ ਨਾਲ ਜੁੜੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦਾ ਸ਼ੁੱਧ ਲਾਭ ਮਾਰਚ ਤਿਮਾਹੀ ’ਚ 18951 ਕਰੋੜ ਰੁਪਏ ’ਤੇ ਲਗਭਗ ਸਥਿਰ ਰਿਹਾ। ਹਾਲਾਂਕਿ ਤੇਲ ਅਤੇ ਪੈਟ੍ਰੋਕੈਮੀਕਲ ਕਾਰੋਬਾਰ ਸੁਧਰਨ ਅਤੇ ਦੂਰਸੰਚਾਰ ਅਤੇ ਖੁਦਰਾ ਕਾਰੋਬਾਰਾਂ ’ਚ ਰਫ਼ਤਾਰ ਕਾਇਮ ਰਹਿਣ ਵਿਚਾਲੇ ਇਸ ਦਾ ਸਾਲਾਨਾ ਲਾਭ ਰਿਕਾਰਡ 69,621 ਕਰੋੜ ਰੁਪਏ ’ਤੇ ਪਹੁੰਚ ਗਿਆ। ਰਿਲਾਇੰਸ ਇੰਡਸਟ੍ਰੀਜ਼ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਜਨਵਰੀ-ਮਾਰਚ 2024 ਤਿਮਾਹੀ ਦੇ ਨਤੀਜਿਆਂ ਦੀ ਸੂਚਨਾ ਦਿੱਤੀ। 

ਇਸ ਦੇ ਅਨੁਸਾਰ ਮਾਰਚ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ 18951 ਕਰੋੜ ਰੁਪਏ ਭਾਵ 28.01 ਰੁਪਏ ਪ੍ਰਤੀ ਸ਼ੇਅਰ ਰਿਹਾ, ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 19,299 ਕਰੋੜ ਰੁਪਏ ਭਾਵ 28.52 ਰੁਪਏ ਪ੍ਰਤੀ ਸ਼ੇਅਰ ਸੀ। ਹਾਲਾਂਕਿ ਅਕਤੂਬਰ-ਦਸੰਬਰ 2023 ਤਿਮਾਹੀ ਦੇ ਮੁਕਾਬਲੇ ’ਚ ਕੰਪਨੀ ਦਾ ਸ਼ੁੱਧ ਲਾਭ ਜ਼ਿਆਦਾ ਰਿਹਾ। ਦਸੰਬਰ ਤਿਮਾਹੀ ’ਚ ਇਸ ਨੇ 17265 ਕਰੋੜ ਰੁਪਏ ਦਾ ਲਾਭ ਕਮਾਇਆ ਸੀ। ਉੱਧਰ ਪੂਰੇ ਮਾਲੀ ਸਾਲ 2023-24 ’ਚ ਰਿਲਾਇੰਸ ਨੇ 69621 ਕਰੋੜ ਰੁਪਏ ਦਾ ਰਿਕਾਰਡ ਸ਼ੁੱਧ ਲਾਭ ਕਮਾਇਆ, ਜਦਕਿ ਮਾਲੀ ਸਾਲ 2022-23 ’ਚ ਇਹ 66,702 ਕਰੋੜ ਰੁਪਏ ਰਿਹਾ ਸੀ। 

ਇਸ ਦੇ ਨਾਲ ਹੀ ਰਿਲਾਇੰਸ ਇੰਡਸਟ੍ਰੀਜ਼ ਪਿਛਲੇ ਮਾਲ ਸਾਲ ’ਚ 10 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ। ਸਮੀਖਿਆ ਅਧੀਨ ਸਾਲ ’ਚ ਕੰਪਨੀ ਦਾ ਕਾਰੋਬਾਰ 2.6 ਫ਼ੀਸਦੀ ਵਧ ਕੇ 10 ਲੱਖ ਕਰੋੜ ਰੁਪਏ ਹੋ ਗਿਆ, ਜੋ ਮਾਲੀ ਸਾਲ 2022-23 ’ਚ 9.74 ਲੱਖ ਕਰੋੜ ਰੁਪਏ ਸੀ। ਰਿਲਾਇੰਸ ਦੇ ਮੁੱਖ ਕਾਰੋਬਾਰ ਤੇਲ ਅਤੇ ਪੈਟ੍ਰੋਕੈਮੀਕਲ ਨੇ ਸਾਲਾਨਾ ਅਤੇ ਤਿਮਾਹੀ ਦੋਵਾਂ ਆਧਾਰ ’ਤੇ ਵਾਧਾ ਦਰਜ ਕੀਤਾ, ਜਦਕਿ ਗਾਹਕਾਂ ’ਚ ਕਮੀ ਆਉਣ ਦੇ ਬਾਵਜੂਦ ਨਵੇਂ ਸਟੋਰ ਖੁੱਲ੍ਹਣ ਨਾਲ ਖੁਦਰਾ ਇਕਾਈ ਦੇ ਕਾਰੋਬਾਰ ਦੀ ਆਮਦਨ ’ਚ ਵਾਧਾ ਹੋਇਆ ਹੈ।

Add a Comment

Your email address will not be published. Required fields are marked *