ਦੱਖਣੀ ਏਸ਼ੀਆਈ ਦੇਸ਼ਾਂ ਦੇ ਦੌਰੇ ਨਿਊਜੀਲੈਂਡ ਵਾਪਿਸ ਪਰਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ

ਆਕਲੈਂਡ – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਬੀਤੇ ਇੱਕ ਹਫਤੇ ਤੋਂ ਆਪਣੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਦੌਰੇ ‘ਤੇ ਸਨ। ਇਸ ਦੌਰੇ ‘ਤੇ ਉਨ੍ਹਾਂ ਮਲੇਸ਼ੀਆ, ਇੰਡੋਨੇਸ਼ੀਆ, ਸਿੰਘਾਪੁਰ, ਥਾਈਲੈਂਡ, ਫਿਲੀਪੀਨਜ਼ ਤੇ ਵੀਅਤਨਾਮ ਦੇ ਦੌਰੇ ਕੀਤੇ ਹਨ ਤੇ ਨਿਊਜੀਲੈਂਡ ਦੇ ਇਨ੍ਹਾਂ ਦੇਸ਼ਾਂ ਨਾਲ ਰਾਜਨੀਤਿਕ ਤੇ ਆਰਥਿਕ ਰਿਸ਼ਤੇ ਸੁਧਾਰਨ ਤੇ ਵਧਾਉਣ ‘ਤੇ ਜੋਰ ਦਿੱਤਾ ਹੈ। ਉਨ੍ਹਾਂ ਆਪਣੇ ਦੌਰੇ ਲਈ ਕਿਹਾ ਹੈ ਕਿ ਇਸ ਵੇਲੇ ਦੁਨੀਆਂ ਭਰ ਵਿੱਚ ਪ੍ਰਸਥਿਤੀ ਬੜੀ ਹੀ ਅਸਥਿਰ, ਗੁੰਝਲਦਾਰ, ਅਸਪਸ਼ਟ ਬਣੀ ਹੋਈ ਹੈ, ਪਰ ਇਸ ਸਭ ਦੇ ਬਾਵਜੂਦ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਨੇੜਤਾ ਵਧਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ, ਜਿਸਦਾ ਫਾਇਦਾ ਨਿਊਜੀਲੈਂਡ ਨੂੰ ਨਜਦੀਕੀ ਭਵਿੱਖ ਵਿੱਚ ਮਿਲੇਗਾ।

Add a Comment

Your email address will not be published. Required fields are marked *