ਕਰੀਨਾ ਕਪੂਰ ਨੇ ਸਾਰਾ ਅਲੀ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪਿਤਾ ਸੈਫ਼ ਅਲੀ ਖ਼ਾਨ ਨਾਲ ਆਈ ਨਜ਼ਰ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਅੱਜ ਯਾਨੀ 12 ਅਗਸਤ ਨੂੰ ਆਪਣਾ 27ਵਾਂ ਜਮਨਦਿਨ ਮਨਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਪ੍ਰਸ਼ੰਸਕ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਜਿਹੇ ’ਚ ਸਾਰਾ ਅਲੀ ਖ਼ਾਨ ਦੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਅਦਾਕਾਰਾ ਦੀ ਦੂਜੀ ਮਾਂ ਯਾਨੀ ਬਾਲੀਵੁੱਡ ਸੁਪਰਸਟਾਰ ਕਰੀਨਾ ਕਪੂਰ ਖ਼ਾਨ ਨੇ ਵੀ ਸਾਰਾ ਨੂੰ ਵਧਾਈ ਦਿੱਤੀ ਹੈ।

ਦੱਸ ਦੇਈਏ ਕਿ ਸਾਰਾ  ਅਲੀ ਖ਼ਾਨ ਬਾਲੀਵੁੱਡ ਫ਼ਿਲਮਾਂ ਦੇ ਦਿੱਗਜ ਅਦਾਕਾਰ ਸੈਫ਼ ਅਲੀ ਖ਼ਾਨ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਧੀ ਹੈ। ਹਾਲਾਂਕਿ ਸੈਫ਼ ਅਲੀ ਖ਼ਾਨ ਅੰਮ੍ਰਿਤਾ ਲੰਬੇ ਸਮੇਂ ਤੋਂ ਇਕ-ਦੂਜੇ ਤੋਂ ਵੱਖ ਹਨ ਪਰ ਸਾਰਾ ਅਲੀ ਖ਼ਾਨ ਦੀ ਆਪਣੇ ਪਿਤਾ ਅਤੇ ਮਾਂ ਕਰੀਨਾ ਕਪੂਰ ਨਾਲ ਚੰਗੀ ਬਾਂਡਿੰਗ ਹੈ। 

ਹਾਲ ਹੀ ’ਚ ਕਰੀਨਾ ਕਪੂਰ ਖ਼ਾਨ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਸਾਰਾ ਅਲੀ ਖ਼ਾਨ ਅਤੇ ਸੈਫ਼ ਅਲੀ ਖ਼ਾਨ ਨਜ਼ਰ ਆ ਰਹੇ ਹਨ। ਇਹ ਤਸਵੀਰ ਸਾਰਾ ਅਲੀ ਖ਼ਾਨ ਦੇ ਬਚਪਨ ਦੀ ਹੈ ਜਿਸ ’ਚ ਸਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਤਸਵੀਰ ਸਾਂਝੀ ਕਰਦੇ ਹੋਏ ਕਰੀਨਾ ਨੇ ਇਕ ਕੈਪਸ਼ਨ ਵੀ ਲਿਖੀ ਹੈ ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘ਹੈਪੀ ਬਰਥਡੇ ਡਾਰਲਿੰਗ ਸਾਰਾ।’

ਸਾਰਾ ਅਲੀ ਖ਼ਾਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸਾਲ 2017 ’ਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੇਦਾਰਨਾਥ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਅਦਾਕਾਰਾ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਸ ’ਚ ਕੇਦਾਰਨਾਥ, ਅਤਰੰਗੀ ਰੇ ਅਤੇ ਸਿੰਬਾ ਵਰਗੀਆਂ ਸ਼ਾਨਦਾਰ ਫ਼ਿਲਮਾਂ ਸ਼ਾਮਲ ਹਨ।

Add a Comment

Your email address will not be published. Required fields are marked *