ਫਿਲਮ ‘ਕਨੱਪਾ’ ਨਾਲ ਤੇਲਗੂ ਡੈਬਿਊ ਕਰ ਰਹੇ ਅਕਸ਼ੈ ਕੁਮਾਰ
April 19, 2024
ਮੁੰਬਈ – ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਤੇਲਗੂ ਸਿਨੇਮਾ ’ਚ ਐਂਟਰੀ ਕਰ ਰਹੇ ਹਨ। ਉਹ ਤੇਲਗੂ ਫਿਲਮ ‘ਕਨੱਪਾ’ ਨਾਲ ਆਪਣਾ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਇਸ ਨਵੇਂ ਤੇ ਰੋਮਾਂਚਕ ਉੱਦਮ ’ਚ ਤੇਲਗੂ ਸਟਾਰ ਵਿਸ਼ਨੂੰ ਮੰਚੂ ਨਾਲ ਕੰਮ ਕਰੇਗਾ। ਇੰਨਾ ਹੀ ਨਹੀਂ ਫਿਲਮ ’ਚ ਪ੍ਰਭਾਸ ਤੇ ਮੋਹਨ ਲਾਲ ਵਰਗੇ ਹੋਰ ਵੱਡੇ ਨਾਂ ਵੀ ਸ਼ਾਮਿਲ ਹਨ।
ਪ੍ਰੋਡਕਸ਼ਨ ਦੇ ਨਜ਼ਦੀਕੀ ਸੂਤਰਾਂ ਅਨੁਸਾਰ, ਅਕਸ਼ੈ ਦੀ ਇਸ ਆਉਣ ਵਾਲੀ ਐਕਸ਼ਨ ਨਾਲ ਭਰਪੂਰ ਐਪਿਕ ’ਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਅਭਿਨੇਤਾ ਵਿਸ਼ਨੂੰ ਮੰਚੂ ਦਾ ਕਹਿਣਾ ਹੈ, ‘‘ਅਕਸ਼ੇ ਸਰ ਨਾਲ ਸ਼ੂਟਿੰਗ ਕਰਨਾ ਅਸਲ ’ਚ ਇਕ ਰੋਮਾਂਚਕ ਸਫ਼ਰ ’ਤੇ ਜਾਣ ਵਰਗਾ ਹੈ। ਅਸੀਂ ਇਕੱਠੇ ਫਿਲਮ ਦਾ ਕਲਾਈਮੈਕਸ ਸ਼ੁਰੂ ਕਰਾਂਗੇ। ਫਿਲਮ ਦਾ ਨਿਰਦੇਸ਼ਨ ਮੁਕੇਸ਼ ਕੁਮਾਰ ਸਿੰਘ ਕਰ ਰਹੇ ਹਨ।

