ਸਰਕਾਰ ਨੇ ਇਸ ਸੀਜ਼ਨ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਸਰਕਾਰ ਨੇ ਅਕਤੂਬਰ ਵਿੱਚ ਖ਼ਤਮ ਹੋਣ ਵਾਲੇ ਮੌਜੂਦਾ 2023-24 ਸੀਜ਼ਨ ਵਿੱਚ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ। ਫਿਲਹਾਲ ਖੰਡ ਦੀ ਬਰਾਮਦ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ, ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਨੇ ਸਰਕਾਰ ਨੂੰ 2023-24 ਸੀਜ਼ਨ ਵਿੱਚ 10 ਲੱਖ ਟਨ ਖੰਡ ਦੇ ਨਿਰਯਾਤ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਸੀਜ਼ਨ ਦੇ ਅੰਤ ਤੱਕ ਉਸ ਕੋਲ ਕਾਫੀ ਭੰਡਾਰ ਹੋਣ ਦੀ ਉਮੀਦ ਹੈ। 

ਖੁਰਾਕ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ, “ਮੌਜੂਦਾ ਸਮੇਂ ਵਿੱਚ ਸਰਕਾਰ ਖੰਡ ਦੇ ਨਿਰਯਾਤ ‘ਤੇ ਵਿਚਾਰ ਨਹੀਂ ਕਰ ਰਹੀ, ਹਾਲਾਂਕਿ ਉਦਯੋਗ ਨੇ ਇਸ ਦੀ ਬੇਨਤੀ ਕੀਤੀ ਹੈ।” ਦੇਸ਼ ਦਾ ਖੰਡ ਉਤਪਾਦਨ ਮੌਜੂਦਾ 2023-24 ਸੀਜ਼ਨ ਵਿੱਚ ਮਾਰਚ ਤੱਕ 3 ਕਰੋੜ ਟਨ ਨੂੰ ਪਾਰ ਕਰ ਗਿਆ ਸੀ। ISMA ਨੇ 2023-24 ਸੀਜ਼ਨ ਲਈ ਸ਼ੁੱਧ ਖੰਡ ਉਤਪਾਦਨ ਅਨੁਮਾਨ ਨੂੰ 3.2 ਕਰੋੜ ਟਨ ਕਰ ਦਿੱਤਾ ਹੈ। ਸਰਕਾਰ ਨੇ ਖੰਡ ਉਤਪਾਦਨ 3.15-3.2 ਕਰੋੜ ਟਨ ਹੋਣ ਦਾ ਅਨੁਮਾਨ ਲਗਾਇਆ ਹੈ। ਇਸ ਦੌਰਾਨ ਸਰਕਾਰ ਖੰਡ ਮਿੱਲਾਂ ਨੂੰ ਇਸ ਸਾਲ ਈਥਾਨੌਲ ਉਤਪਾਦਨ ਲਈ ਬੀ-ਹੈਵੀ ਸ਼੍ਰੇਣੀ ਦੇ ਗੁੜ ਦੇ ਵਾਧੂ ਭੰਡਾਰ ਦੀ ਵਰਤੋਂ ਕਰਨ ਦੀ ਆਗਿਆ ਦੇਣ ‘ਤੇ ਵਿਚਾਰ ਕਰ ਰਹੀ ਹੈ।

Add a Comment

Your email address will not be published. Required fields are marked *