PM ਮੋਦੀ ਅੱਜ ਜਾਰੀ ਕਰਨਗੇ ਭਾਜਪਾ ਦਾ ਸੰਕਲਪ ਪੱਤਰ

ਨਵੀਂ  ਦਿੱਲੀ – ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤੀ  ਜਨਤਾ ਪਾਰਟੀ ਦਾ ਸੰਕਲਪ ਪੱਤਰ ਐਤਵਾਰ ਨੂੰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ  ’ਚ ਲਾਂਚ ਕੀਤਾ ਜਾਵੇਗਾ। ਇਸ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਗ੍ਰਹਿ  ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ  ਰਹਿਣਗੇ। ਭਾਜਪਾ ਆਪਣੇ ਚੋਣ ਮਨੋਰਥ ਪੱਤਰ ਨੂੰ ਸੰਕਲਪ ਪੱਤਰ ਦਾ ਨਾਂ ਦਿੰਦੀ ਰਹੀ ਹੈ। ਇਸ ਦਾ ਡ੍ਰਾਫਟ ਤਿਆਰ ਕਰਨ ਲਈ ਪਾਰਟੀ  ਨੇ ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਇਕ ਕਮੇਟੀ ਦਾ ਗਠਨ  ਕੀਤਾ ਸੀ। ਕਮੇਟੀ ਨੇ ਕਈ ਮੀਟਿੰਗਾਂ ਤੋਂ ਬਾਅਦ ਸੰਕਲਪ ਪੱਤਰ ਨੂੰ ਅੰਤਿਮ ਰੂਪ ਦਿੱਤਾ ਹੈ। 

ਸੂਤਰਾਂ ਮੁਤਾਬਕ ਚੋਣ ਮਨੋਰਥ ਪੱਤਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਤ ਭਾਰਤ’ ਏਜੰਡੇ  ’ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ। ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਵਿਸ਼ਾ ਸੱਭਿਆਚਾਰਕ ਰਾਸ਼ਟਰਵਾਦ ’ਤੇ ਫੋਕਸ ਦੇ ਨਾਲ ਮੋਦੀ ਦੀ ਗਾਰੰਟੀ : ਵਿਕਸਤ ਭਾਰਤ 2047 ਹੋਵੇਗਾ।

Add a Comment

Your email address will not be published. Required fields are marked *