ਅਮਰੀਕਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਸੂਹਾ ਦੇ ਨੌਜਵਾਨਾਂ ਦੀ ਮੌਤ

ਦਸੂਹਾ – ਦਸੂਹਾ ਦੇ ਪਿੰਡ ਟੇਰਕੀਆਣਾ ਦੇ 2 ਨੌਜਵਾਨਾਂ ਦੀ ਅਮਰੀਕਾ ਵਿਖੇ ਬੀਤੇ ਦਿਨੀਂ 2 ਟਰਾਲਿਆਂ ਦੀ ਭਿਆਨਕ ਟੱਕਰ ਦੌਰਾਨ ਮੌਕੇ ’ਤੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਹਾਦਸੇ ’ਚ ਮਾਰੇ ਗਏ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਤੇ ਸਿਮਰਨਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੋਵੇਂ ਹੀ ਨੌਜਵਾਨ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ।

ਇਸ ਭਿਆਨਕ ਸੜਕ ਹਾਦਸੇ ’ਚ ਦੋਵਾਂ ਦੋਸਤਾਂ ਨੂੰ ਟਰਾਲੇ ’ਚੋਂ ਕੱਢਣ ’ਚ ਲਗਭਗ 6 ਤੋਂ 7 ਘੰਟਿਆਂ ਦਾ ਸਮਾਂ ਲੱਗਾ। ਮ੍ਰਿਤਕਾਂ ਦਾ ਜੱਦੀ ਪਿੰਡ ਟੇਰਕੀਆਣਾ ’ਚ ਅੰਤਿਮ ਸੰਸਕਾਰ ਕੀਤਾ ਗਿਆ।

Add a Comment

Your email address will not be published. Required fields are marked *