ਇਲੈਕਟ੍ਰਿਕ ਬਲੈਂਕੇਟ ਕਾਰਨ ਲੱਗੀ ਅੱਗ ਦੇ ਚਲਦਿਆਂ ਮਹਿਲਾ ਤੇ ਉਸਦੇ ਕੁੱਤੇ ਦੀ ਮੌਤ

ਆਕਲੈਂਡ – ਵਲੰਗਿਟਨ ਵਿੱਚ ਇੱਕ 82 ਸਾਲਾ ਬਜੁਰਗ ਤੇ ਉਸਦੇ ਪਾਲਤੂ ਕੁੱਤੇ ਦੀ ਇਲੈਕਟ੍ਰਿਕ ਬਲੈਂਕੇਟ ਕਾਰਨ ਲੱਗੀ ਅੱਗ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ। ਫਾਇਰ ਐਂਡ ਐਮਰਜੈਂਸੀ ਵਿਭਾਗ ਨੇ ਜਦੋਂ ਘਰ ਦੀ ਛਾਣਬੀਣ ਕੀਤੀ ਤਾਂ ਉਨ੍ਹਾਂ ਨੂੰ ਉੱਥੋਂ ਇੱਕ ਨਵਾਂ ਕੰਬਲ ਵੀ ਮਿਲਿਆ, ਜਦਕਿ ਜਿਸ ਬਲੈਂਕੇਟ ਕਾਰਨ ਬਜੁਰਗ ਦੀ ਮੌਤ ਹੋਈ ਹੈ, ਉਹ 11 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸੇ ਲਈ ਫਾਇਰ ਵਿਭਾਗ ਨੇ ਆਮ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ 5ਸਾਲ ਤੋਂ ਪੁਰਾਣਾ ਇਲੈਕਟ੍ਰਿਕ ਬਲੈਂਕੇਟ ਕਦੇ ਵੀ ਨਾ ਵਰਤਿਆ ਜਾਏ। ਬਲੈਂਕੇਟ ਨੂੰ ਕਦੇ ਵੀ ਪੱਲਗ ਵਿੱਚ ਲਾਕੇ ਨਾ ਸੁੱਤਾ ਜਾਏ।

Add a Comment

Your email address will not be published. Required fields are marked *