ਵਾਈਕਾਟੋ ਐਕਸਪ੍ਰੈਸਵੇਅ ‘ਤੇ ਵਾਪਰਿਆ ਵੱਡਾ ਹਾਦਸਾ

ਆਕਲੈਂਡ- ਸ਼ਨੀਵਾਰ ਨੂੰ ਵਾਈਕਾਟੋ ਐਕਸਪ੍ਰੈਸਵੇਅ ‘ਤੇ ਇੱਕ ਚੱਲਦੇ ਟਰੱਕ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਜਾਂ ਟਰੱਕ ਦੇ ਅੰਦਰ ਹੋਣ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਸ਼ਾਮ 4.50 ਵਜੇ ਦੇ ਕਰੀਬ ਅੱਗ ਸਬੰਧੀ “ਕਈ” ਕਾਲਾਂ ਆਈਆਂ ਸੀ। ਇਸ ਦੌਰਾਨ ਤਿੰਨ ਫਾਇਰ ਟਰੱਕਾਂ ਨੇ ਅੱਗ ਬੁਝਾਉਣ ਲਈ ਕੰਮ ਕੀਤਾ ਉੱਥੇ ਹੀ FENZ ਨੇ ਕਿਹਾ ਕਿ ਨੇੜੇ ਦੇ ਢਾਂਚੇ ਲਈ ਕੋਈ ਖਤਰਾ ਨਹੀਂ ਸੀ। ਘਟਨਾ ਵਾਲੀ ਥਾਂ ‘ਤੇ ਮੌਜੂਦ ਇੱਕ ਔਰਤ ਨੇ ਦੱਸਿਆ ਕਿ ਡਰਾਈਵਰ ਇੱਕ ਬਜ਼ੁਰਗ ਵਿਅਕਤੀ ਸੀ। ਦੱਸ ਦੇਈਏ ਕਿ ਵਾਈਕਾਟੋ ਐਕਸਪ੍ਰੈਸਵੇਅ ਨੂੰ ਆਮ ਲੋਕਾਂ ਲਈ ਵੀ ਮੁੜ ਖੋਲ੍ਹ ਦਿੱਤਾ ਗਿਆ ਹੈ।

Add a Comment

Your email address will not be published. Required fields are marked *