ਨਿਊਜ਼ੀਲੈਂਡ AEWV ਵੀਜਾ ਸ਼੍ਰੇਣੀ ਸਕੀਮ ‘ਚ ਕੀਤੇ ਗਏ ਵੱਡੇ ਬਦਲਾਅ

ਆਕਲੈਂਡ- ਨਿਊਜ਼ੀਲੈਂਡ ਸਰਕਾਰ ਨੇ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕਰ ਵੀਜ਼ਾ ਸਕੀਮ ਵਿੱਚ ਤੁਰੰਤ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ, ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਵਾਸੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਅਤੇ ਅਸਥਾਈ ਸ਼ੁੱਧ ਪਰਵਾਸ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ। ਐਤਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੇਨਫੋਰਡ ਨੇ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ (aewv) ਸਬੰਧੀ ਕਈ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਵੀ ਪ੍ਰਵਾਸੀ ਕਰਮਚਾਰੀਆਂ ‘ਤੇ ਪਏਗਾ। ਦੱਸ ਦੇਈਏ ਕਿ ਇਹ ਬਦਲਾਅ ਪ੍ਰਵਾਸੀ ਕਰਮਚਾਰੀਆਂ ਦੀ ਲੁੱਟ-ਖਸੁੱਟ ਰੋਕਣ ‘ਚ ਜਿੱਥੇ ਸਹਾਈ ਹੋਣਗੇ ਉੱਥੇ ਹੀ ਹੁਣ ਸਿਰਫ ਲੋੜੀਂਦੇ ਪ੍ਰਵਾਸੀ ਕਰਮਚਾਰੀ ਹੀ ਦੇਸ਼ ‘ਚ ਦਾਖਿਲ ਹੋ ਸਕਣਗੇ।

ਨਵੇਂ ਬਦਲਾਵਾਂ ਦੇ ਤਹਿਤ ਹੁਣ ਲੋਅ ਸਕਿਲਡ ਲੇਵਲ 4-5 ਵਾਲਿਆਂ ਲਈ ਆਈਲੈਟਸ ਕਰਨੀ ਲਾਜਮੀ ਕਰ ਦਿੱਤੀ ਗਈ ਹੈ। aewv ਸ਼੍ਰੇਣੀ ਤਹਿਤ ਅਪਲਾਈ ਕਰਨ ਲਈ ਘੱਟੋ-ਘੱਟ ਐਕਸਪੀਰੀਅਂਸ ਤੇ ਪੜ੍ਹਾਈ ਲਾਜਮੀ ਕਰ ਦਿੱਤੀ ਗਈ ਹੈ। ਲੇਵਲ 4 ਤੇ 5 ਤਹਿਤ ਆਉਂਦੇ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣ ਲਈ ਇਮਪਲਾਇਰ ਨੂੰ ਵਰਕ ਐਂਡ ਇਨਕਮ ਨਾਲ ਰਾਬਤਾ ਕਾਇਮ ਕਰਨਾ ਲਾਜਮੀ ਹੋਵੇਗਾ। ਲੇਵਲ 4 ਤੇ 5 ਵਾਲਿਆਂ ਲਈ ਨਿਊਜੀਲੈਂਡ ਵਿੱਚ ਵੱਧ ਤੋਂ ਵੱਧ ਸਟੇਅ ਨੂੰ 5 ਸਾਲ ਤੋਂ ਘਟਾਕੇ 3 ਸਾਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਹੁਣ ਫ੍ਰੈਂਚਾਈਜ਼ੀ ਕੈਟੇਗਰੀ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਪ੍ਰਵਾਸੀ ਕਰਮਚਾਰੀ ਨੂੰ ਬੁਲਾਉਣ ਲਈ ਸਟੈਂਡਰਡ, ਹਾਈ ਵੋਲੀਉਮ ਜਾਂ ਟ੍ਰਾਂਇਂਗੁਲਰ ਇਮਪਲਾਇਰ ਐਕਰੀਡੇਸ਼ਨ ਦਾ ਰਾਹ ਅਪਨਾਉਣਾ ਪਏਗਾ। ਇਸਦੇ ਨਾਲ ਸਰਕਾਰ ਨੇ ਵੈਲਡਰ, ਫਿੱਟਰ ਜਿਹੇ 11 ਰੋਲਜ਼ ਨੂੰ ਗਰੀਨ ਲਿਸਟ ਵਿੱਚ ਨਾ ਪਾਉਣ ਦਾ ਵੀ ਫੈਸਲਾ ਲਿਆ ਹੈ।

Add a Comment

Your email address will not be published. Required fields are marked *