ਕੰਮ ਤੋਂ ਪਰਤ ਰਹੇ ਨੌਜਵਾਨ ਦੀ ਭਾਖੜਾ ਨਹਿਰ ‘ਚ ਡਿੱਗਣ ਨਾਲ ਮੌਤ

ਲਹਿਰਾਗਾਗਾ – ਬੀਤੀ ਰਾਤ ਹਰਿਆਣਾ ਦੇ ਟੋਹਣਾ ਦੇ ਨਜ਼ਦੀਕ ਭਾਖੜਾ ਨਹਿਰ ’ਚ ਲਹਿਰਾ ਦੇ ਇਕ ਨੌਜਵਾਨ ਦੀ ਕਾਰ ਭਾਖੜਾ ਨਹਿਰ ’ਚ ਡਿੱਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਵਾਰਡ ਨੰਬਰ 4 ਦੇ ਵਸਨੀਕ ਹਰਬੰਸ ਸਿੰਘ ਦਾ ਇਕਲੌਤਾ ਬੇਟਾ ਗਗਨਦੀਪ ਸਿੰਘ ਹਰਿਆਣਾ ਦੇ ਕਸਬਾ ਟੋਹਾਣਾ ਵਿਖੇ ਆਪਣਾ ਕਾਰੋਬਾਰ ਕਰ ਰਿਹਾ ਸੀ।

ਬੀਤੀ ਰਾਤ ਜਦੋਂ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ’ਚ ਡਿੱਗ ਪਈ। ਦੱਸਿਆ ਜਾਂਦਾ ਹੈ ਇਹ ਘਟਨਾ ਦਾ ਪਤਾ ਲੱਗਦੇ ਹੀ ਉਥੋਂ ਦੇ ਪ੍ਰਸ਼ਾਸਨ ਅਤੇ ਗੋਤਾਖੋਰਾਂ ਨੇ ਕਾਰ ਨੂੰ ਬੜੀ ਜਦੋ-ਜਹਿਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਉਸ ਤੋਂ ਕੁਝ ਹੀ ਦੂਰੀ ’ਤੇ ਜਾ ਕੇ ਗਗਨਦੀਪ ਸਿੰਘ ਦੀ ਲਾਸ਼ ਵੀ ਮਿਲੀ।

Add a Comment

Your email address will not be published. Required fields are marked *