ਭਿਆਨਕ ਸੜਕ ਹਾਦਸੇ ‘ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

ਮੈਲਬੌਰਨ – ਆਸਟ੍ਰੇਲੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 2 ਪੰਜਾਬੀ ਟਰੱਕ ਡਰਾਈਵਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਲੰਘੇ ਵੀਰਵਾਰ ਨੂੰ ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਐਡੀਲੇਡ ਤੋਂ ਪਰਥ ਟਰੱਕ ‘ਤੇ ਜਾ ਰਹੇ ਸੀ। ਰਸਤੇ ਵਿੱਚ ਪੈਂਦੇ ਯਾਲਾਟਾ ਇਲਾਕੇ ਵਿੱਚ ਇੱਕ ਹੋਰ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਟਰੱਕ ਅੱਗ ਦੀਆਂ ਲਪਟਾਂ ਨਾਲ ਘਿਰ ਗਏ ਅਤੇ ਮੌਕੇ ‘ਤੇ ਹੀ 3 ਜਣਿਆਂ ਦੀ ਮੌਤ ਹੋ ਗਈ। 

ਯਾਦਵਿੰਦਰ ਸਿੰਘ ਮੈਲਬੌਰਨ ਦੇ ਵੁੱਡਲੀ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸ ਦੀਆਂ 2 ਧੀਆਂ ਅਤੇ 1 ਪੁੱਤਰ ਹੈ। ਯਾਦਵਿੰਦਰ ਸਿੰਘ ਜ਼ਿਲ੍ਹਾ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਨਾਲ ਸੰਬੰਧਿਤ ਸੀ। ਉਥੇ ਹੀ ਇਸ ਹਾਦਸੇ ਵਿੱਚ ਮਾਰੇ ਗਏ ਦੂਜੇ ਡਰਾਈਵਰ ਦੀ ਪਛਾਣ ਪੰਕਜ ਵਜੋਂ ਹੋਈ ਹੈ ਅਤੇ ਉਹ ਮੈਲਬੌਰਨ ਦੇ ਟਾਰਨੇਟ ਇਲਾਕੇ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਆਸਟ੍ਰੇਲੀਆ ਆਏ ਹੋਏ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਅਤੇ ਕੁਝ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਇਸ ਹਾਦਸੇ ਵਿੱਚ ਮਾਰੇ ਗਏ ਤੀਜੇ ਡਰਾਈਵਰ ਦੀ ਪਛਾਣ ਸਲਿਮ ਮੁਗਰਾਈਡ ਵਜੋਂ ਹੋਈ ਹੈ। ਪੁਲਸ ਇਸ ਦਰਦਨਾਕ ਹਾਦਸੇ ਦੀ ਜਾਂਚ ਕਰ ਰਹੀ ਹੈ। ਇਸ ਅਚਨਚੇਤੀ ਵਾਪਰੇ  ਹਾਦਸੇ ਕਰਕੇ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਹੈ।

Add a Comment

Your email address will not be published. Required fields are marked *