ਕੰਗਨਾ ਰਣੌਤ ਵੱਡੀ ਭੈਣ ਪਰ ਦੋਹਰਾ ਮਾਪਦੰਡ ਨਹੀਂ ਚੱਲੇਗਾ : ਵਿਕਰਮਾਦਿੱਤਿਆ

ਮੁੰਬਈ – ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਲੋਕ ਸਭਾ ਚੋਣਾਂ ਸਬੰਧੀ ਆਯੋਜਿਤ ਬੈਠਕ ਵਿਚ ਵਿਕਰਮਾਦਿੱਤਿਆ ਸਿੰਘ ਨੇ ਭਾਜਪਾ ਦੀ ਉਮੀਦਵਾਰ ਕੰਗਨਾ ਰਾਣੌਤ ਨੂੰ ਵੱਡੀ ਭੈਣ ਦੱਸਦੇ ਹੋਏ ਨਸੀਹਤ ਦਿੱਤੀ। ਵਿਕਰਮਾਦਿੱਤਿਆ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਦੂਜਿਆਂ ’ਤੇ ਚਿੱਕੜ ਸੁੱਟੋਗੇ ਤਾਂ ਉਸ ਦੇ ਦਾਗ ਆਪਣੇ ਦਾਮਨ ’ਤੇ ਵੀ ਪੈਣਗੇ। ਇਸ ਤਰ੍ਹਾਂ ਦਾ ਦੋਹਰਾ ਮਾਪਦੰਡ ਨਹੀਂ ਚੱਲੇਗਾ। ਇੱਜ਼ਤ ਚਾਹੀਦੀ ਹੈ ਤਾਂ ਦੂਜਿਆਂ ਦੀ ਇੱਜ਼ਤ ਕਰਨੀ ਸਿੱਖੋ। ਉਨ੍ਹਾਂ ਕਿਹਾ ਕਿ ਹਿਮਾਚਲ ਦੀ ਸੰਸਕ੍ਰਿਤੀ ਇਸ ਤਰ੍ਹਾਂ ਦੀਆਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦੀ।

ਵਿਕਰਮਾਦਿੱਤਿਆ ਨੇ ਕਿਹਾ ਕਿ ਭਾਜਪਾ ਮਾਇਆਜਾਲ ਬੁਣਨ ਦਾ ਯਤਨ ਕਰ ਰਹੀ ਹੈ ਅਤੇ ਮੁੰਬਈ ਤੋਂ ਅਭਿਨੇਤਰੀ ਕੰਗਨਾ ਰਾਣੌਤ ਨੂੰ ਚੋਣ ਲੜਨ ਲਈ ਸੱਦਿਆ ਹੈ। ਕੰਗਨਾ ਖਿਲਾਫ ਅਭੱਦਰ ਟਿੱਪਣੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ ਪਰ ਜਵਾਬਦੇਹੀ ਤਾਂ ਕੰਗਨਾ ਦੀ ਵੀ ਬਣਦੀ ਹੈ। ਉਸ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਦੂਜੀਆਂ ਅਭਿਨੇਤਰੀਆਂ ਖਿਲਾਫ ਕੀਤੀ ਹੈ, ਉਹ ਵੀ ਗਲਤ ਹੈ।

Add a Comment

Your email address will not be published. Required fields are marked *