ਰੈਪੋ ਰੇਟ ‘ਤੇ MPC ਦਾ ਫ਼ੈਸਲਾ ਅੱਜ, ਰਿਜ਼ਰਵ ਬੈਂਕ ਦੇ ਗਵਰਨਰ ਕਰਨਗੇ ਐਲਾਨ
April 5, 2024
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਅੱਜ ਮੁੱਖ ਵਿਆਜ ਦਰਾਂ ‘ਤੇ ਮੁਦਰਾ ਨੀਤੀ ਕਮੇਟੀ (MPC) ਦੇ ਫ਼ੈਸਲੇ ਦਾ ਐਲਾਨ ਕਰਨਗੇ। ਵਿੱਤੀ ਸਾਲ 2024-25 (FY25) ਵਿੱਚ ਇਹ RBI MPC ਦੀ ਪਹਿਲੀ ਘੋਸ਼ਣਾ ਹੈ। ਕੇਂਦਰੀ ਬੈਂਕ ਨੇ ਪਿਛਲੀਆਂ ਲਗਾਤਾਰ ਛੇ ਐਮਪੀਸੀ ਮੀਟਿੰਗਾਂ ਵਿੱਚ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਫਿਲਹਾਲ ਰੈਪੋ ਰੇਟ 6.5 ਫ਼ੀਸਦੀ ਹੈ। RBI MPC ਦੀ ਤਿੰਨ ਦਿਨਾਂ ਬੈਠਕ 3 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

