ਸਟੇਜ ‘ਤੇ ਨੱਚਦੇ-ਨੱਚਦੇ ਪੰਜਾਬੀ ਕਲਾਕਾਰ ਨੂੰ ਆਈ ਮੌਤ

ਹਿਮਾਚਲ ਪ੍ਰਦੇਸ਼/ਮੋਹਾਲੀ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਡੀ. ਜੇ. ‘ਤੇ ਨੱਚਦੇ ਹੋਏ ਅਚਾਨਕ ਇਕ ਪੰਜਾਬੀ ਕਲਾਕਾਰ ਦੀ ਮੌਤ ਹੋ ਗਈ। ਇੰਝ ਅਚਾਨਕ ਕਲਾਕਾਰ ਦੀ ਮੌਤ ਦਾ ਭਿਆਨਕ ਮੰਜ਼ਰ ਦੇਖ ਹਰ ਕਿਸੇ ਦੀ ਰੂਹ ਕੰਬ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕ੍ਰਿਸ਼ਨਾ (41) ਵਾਸੀ ਖਰੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਲਨ ਦੇ ਪਿੰਡ ‘ਚ ਕਿਸੇ ਦੇ ਘਰ ਧਾਰਮਿਕ ਪ੍ਰੋਗਰਾਮ ਸੀ। ਇਸ ‘ਚ ਘਰ ਵਾਲਿਆਂ ਨੇ ਪੰਜਾਬ ਤੋਂ ਇਕ ਭਜਨ ਮੰਡਲੀ ਬੁਲਾਈ ਹੋਈ ਸੀ, ਜਿਸ ‘ਚ 4 ਤੋਂ 5 ਲੋਕ ਸਨ।

ਕ੍ਰਿਸ਼ਨਾ ਔਰਤ ਦੇ ਕੱਪੜੇ ਪਾ ਕੇ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ ਕਿ ਅਚਾਨਕ ਹੇਠਾਂ ਡਿੱਗ ਗਿਆ। ਜਦੋਂ ਉਸ ਦੇ ਸਾਥੀ ਨੇ ਦੇਖਿਆ ਤਾਂ ਉਸ ਨੇ ਨੱਚਣਾ ਬੰਦ ਕਰ ਦਿੱਤਾ ਅਤੇ ਕ੍ਰਿਸ਼ਨਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ। ਪ੍ਰੋਗਰਾਮ ਨੂੰ ਵਿਚਾਲੇ ਹੀ ਰੋਕ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਕ੍ਰਿਸ਼ਨਾ ਅਚਾਨਕ ਨੱਚਦਾ ਹੋਇਆ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਕ੍ਰਿਸ਼ਨਾ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

Add a Comment

Your email address will not be published. Required fields are marked *