‘ਹੀਰਾਮੰਡੀ’ ਦਾ ਦੂਜਾ ਗੀਤ ਰਿਲੀਜ਼, ਸੋਨਾਕਸ਼ੀ ਸਿਨ੍ਹਾ ਦਾ ਚੱਲ ਰਿਹਾ ਜਾਦੂ

ਮੁੰਬਈ – ਦਿਲਾਂ ’ਤੇ ਰਾਜ ਕਰ ਕੇ ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲੇ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੇ ਬਹੁਤ ਹੀ ਉਡੀਕੀ ਜਾ ਰਹੀ ਸੀਰੀਜ਼ ‘ਹੀਰਾਮੰਡੀ’ ਦਾ ਦੂਜਾ ਗੀਤ ‘ਤਿਲਸਮੀ ਬਾਹੇਂ’ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਸੰਜੇ ਲੀਲਾ ਭੰਸਾਲੀ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਦੇ ਦਿਲ ’ਚ ਸੋਨਾਕਸ਼ੀ ਸਿਨਹਾ ਹੈ, ਜਿਸ ਦੀ ਬੇਪਰਵਾਹ ਭਾਵਨਾ ਤੇ ਆਕਰਸ਼ਕ ਕਰਨ ਵਾਲਾ ਚਾਰਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਹੈ। 

ਸੋਨਾਕਸ਼ੀ ਸਿਨਹਾ ਲਈ, ਇਹ ਉਸਦਾ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਸਿੰਗਲ ਸਾਂਗ ਮੰਨਿਆ ਜਾ ਰਿਹਾ ਹੈ। ਇਸ ’ਚ ਉਹ ਆਪਣੇ ਕਿਰਦਾਰ ‘ਫਰੀਦਾਨ’ ਦੀ ਖੂਬਸੂਰਤੀ ਨਾਲ ਸਾਰਿਆਂ ’ਤੇ ਆਪਣਾ ਜਾਦੂ ਚਲਾ ਰਹੀ ਹੈ, ਜੋ ਗਾਣੇ ਤੋਂ ਬਾਅਦ ਵੀ ਸਾਰਿਆਂ ’ਤੇ ਬਣਿਆ ਰਹੇਗਾ।

Add a Comment

Your email address will not be published. Required fields are marked *