ਪਿੰਡ ਧਰਮਪੁਰਾ ਦੇ ਸ਼ਖ਼ਸ ਨੇ ਆਪਣੇ ਜੌਕੀ ਨਾਲ ਮਿਲ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਦੌੜ

ਅਬੋਹਰ – ਹਰ ਸਾਲ ਦੁਬਈ ਵਿਖੇ ਹੋਣ ਵਾਲੇ ‘ਦੁਬਈ ਵਿਸ਼ਵ ਕੱਪ’ ’ਚ ਭਾਗ ਲੈਣ ਲਈ ਸਰਵੋਤਮ ਟਰੇਨਰਾਂ ਵਲੋਂ ਤਿਆਰ ਕੀਤੇ ਘੋਡ਼ੇ ਯੂ. ਏ. ਈ. ਪਹੁੰਚਦੇ ਹਨ ਪਰ ਇਸ ’ਚ ਜਿੱਤ ਸਿਰਫ਼ ਇਕ ਹੀ ਵਿਅਕਤੀ ਨੂੰ ਮਿਲਦੀ ਹੈ। ਇਸ ਵਾਰ ਉਹ ਖ਼ੁਸ਼ਕਿਸਮਤ ਟਰੇਨਰ ਅਬੋਹਰ ਦੇ ਪਿੰਡ ਧਰਮਪੁਰਾ ਦਾ ਰਹਿਣ ਵਾਲਾ ਕੁੰਵਰ ਭੂਪਤ ਸਿੰਘਮਾਰ ਹੈ, ਜਿਸ ਨੇ ਜੌਕੀ ਤਧਾਂਗ ਓ ਸ਼ੀਆ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਦੌਡ਼ ਜਿੱਤੀ ਹੈ। ਇਸ ’ਚ 12 ਮਿਲੀਅਨ ਡਾਲਰ ਯਾਨੀ 100 ਕਰੋਡ਼ ਰੁਪਏ ਦਾਅ ’ਤੇ ਸਨ ਤੇ ਉਸ ਨੇ ਆਪਣੇ ਜੌਕੀ ਘੋਡ਼ੇ ਲਾਰੇਲ ਰਿਵਰ ਨਾਲ ਇਤਿਹਾਸ ਰਚ ਦਿੱਤਾ ਹੈ।

ਦੁਬਈ ਦੇ ਜਾਬਿਲ ਰੇਸਿੰਗ ਫਾਰਮ ਦਾ ਘੋਡ਼ਾ ਟਰੇਨਰ ਕੁੰਵਰ ਭੂਪਤ ਸਿੰਘਮਾਰ ਇਸ ਰੇਸ ਨੂੰ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਕੈਟਕੀ ਡਰਬੀ ’ਚ ਖੇਡਣ ਵਾਲਾ ਉਹ ਪਹਿਲਾ ਏਸ਼ੀਆਈ ਟਰੇਨਰ ਵੀ ਹੈ। ਭੂਪਤ ਨੇ ਕਿਹਾ ਕਿ ਇਸ ਸਫ਼ਲਤਾ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਿਲ ਹੈ।

Add a Comment

Your email address will not be published. Required fields are marked *