ਈਸਟਰ ਵੀਕੈਂਡ ਕਾਰ ਚਾਲਕਾਂ ਲਈ ਬਣਿਆ ਸਿਰਦਰਦ
March 29, 2024
ਆਕਲੈਂਡ – ਦੱਖਣੀ ਆਕਲੈਂਡ ਦੇ ਸਟੇਟ ਹਾਈਵੇਅ ‘ਤੇ ਈਸਟਰ ਵੀਕੈਂਡ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਕਾਰ ਚਾਲਕ ਸਟੇਟ ਹਾਈਵੇਅ 1 ‘ਤੇ ਫਸੇ ਦੇਖੇ ਜਾ ਰਹੇ ਹਨ। ਐਨ ਜੈਡ ਟੀ ਏ ਅਨੁਸਾਰ ਮੈਨੁਕਾਊ ਤੋਂ ਰਾਮਾਰਾਮਾ ਅਤੇ ਸਿਲਵਰਡੇਲ ਤੇ ਵਾਰਕਵਰਥ ਵਿਚਾਲੇ ਤਾਂ ਜਾਮ ਬਹੁਤ ਹੀ ਜਿਆਦਾ ਹਨ। ਹੰਟਲੀ ਵਿਖੇ ਟੋਪੀਰੀ ਨਜਦੀਕ ਤਾਂ 4 ਕਿਲੋਮੀਟਰ ਲੰਬਾ ਜਾਮ ਦੇਖਣ ਨੂੰ ਮਿਲਿਆ ਹੈ, ਜੋ ਡਰਾਈਵਰਾਂ ਦੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਵਾਇਕਾਟੋ ਵਿਖੇ ਵੀ ਹਮਿਲਟਨ ਤੋਂ ਟਿਰਾਓ ਵਿਖੇ ਟ੍ਰੈਫਿਕ ਨੂੰ ਲੈਕੇ ਹਾਲਾਤ ਕਾਫੀ ਗੰਭੀਰ ਹਨ। ਐਨ ਜੈਡ ਟੀ ਏ ਨੇ ਕਾਰ ਚਾਲਕਾਂ ਨੂੰ ਵੀਕੈਂਡ ਦੌਰਾਨ ਅਜਿਹੇ ਟ੍ਰੈਫਿਕ ਜਾਮ ਤੋਂ ਬਚਣ ਦੀ ਸਲਾਹ ਦਿੱਤੀ ਹੈ।

