CM ਮਾਨ ਦੇ ਘਰ ਅੱਜ ਗੂੰਜ ਸਕਦੀਆਂ ਨੇ ਕਿਲਕਾਰੀਆਂ
March 28, 2024
![](http://mehakewattan.com/wp-content/uploads/2024/03/2024_3image_09_20_059884060gurpreet-ll.jpg)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਜ ਕਿਲਕਾਰੀਆਂ ਗੂੰਜ ਸਕਦੀਆਂ ਹਨ। ਦਰਅਸਲ ਉਨ੍ਹਾਂ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਜੋ ਕਿ ਗਰਭਵਤੀ ਹੈ, ਨੂੰ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਡਾ. ਗੁਰਪ੍ਰੀਤ ਕੌਰ ਦੀ ਡਲਿਵਰੀ ਹੋ ਸਕਦੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 26 ਜਨਵਰੀ ਨੂੰ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ 7 ਮਹੀਨਿਆਂ ਦੀ ਗਰਭਵਤੀ ਹੈ ਅਤੇ ਮਾਰਚ ਮਹੀਨੇ ਉਨ੍ਹਾਂ ਦੇ ਘਰ ‘ਚ ਖ਼ੁਸ਼ੀ ਆਵੇਗੀ।