ਓਟੇਗੋ ਯੂਨੀਵਰਸਿਟੀ ਨੂੰ ਨਵੀਂ ਰਿਸਰਚ ਲਈ ਭਾਗੀਦਾਰਾਂ ਦੀ ਭਾਲ
March 27, 2024
ਆਕਲੈਂਡ – ਓਟੇਗੋ ਯੂਨੀਵਰਸਿਟੀ ਇਸ ਵੇਲੇ 18 ਤੋਂ 65 ਸਾਲ ਉਮਰ ਦੇ ਭਾਗੀਦਾਰਾਂ ਦੀ ਭਾਲ ਹੈ, ਦਰਅਸਲ ਯੂਨੀਵਰਸਿਟੀ ਨੇ ਕ੍ਰਾਈਸਚਰਚ ਤੇ ਡੁਨੇਡਿਨ ਵਿਖੇ ਕੈਟਾਮਾਈਨ ਦਵਾਈ ਸਬੰਧੀ ਰਿਸਰਚ ਕਰਨੀ ਹੈ। ਜੋ ਲੋਕ ਐਂਟੀ ਡਿਪਰੈਂਸੇਂਟ ਲੈ ਰਹੇ ਹਨ, ਉਨ੍ਹਾਂ ‘ਤੇ ਇਸ ਦਵਾਈ ਦਾ ਪ੍ਰੀਖਣ ਕੀਤਾ ਜਾਣਾ ਹੈ, ਇਸ ਦਵਾਈ ਨੂੰ ਉਨ੍ਹਾਂ ਭਾਗੀਦਾਰਾਂ ਲਈ ਲੰਬੇ ਸਮੇਂ ਵਾਸਤੇ ਬਤੌਰ ਐਂਟੀ-ਡਿਪਰੈਂਸੇਂਟ ਵਰਤਿਆ ਜਾਏਗਾ। ਯੂਨੀਵਰਸਿਟੀ ਨੂੰ 60 ਭਾਗੀਦਾਰਾਂ ਦੀ ਭਾਲ ਹੈ ਤੇ ਇਨ੍ਹਾਂ ‘ਤੇ ਕਰੀਬ 3 ਸਾਲ ਲੰਬੀ ਰਿਸਰਚ ਹੋਏਗੀ।

