ਮੈਚ ਦੌਰਾਨ ਸ਼ਾਹਰੁਖ ਖ਼ਾਨ ਸ਼ਰੇਆਮ ਕਰਤੀ ਹਰਕਤ

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ) ਨੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼ਨੀਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ (SRH) ਖ਼ਿਲਾਫ਼ ਖੇਡੇ ਗਏ ਮੈਚ ‘ਚ ਮੇਜ਼ਬਾਨ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਰੋਮਾਂਚਕ ਮੈਚ ‘ਚ 4 ਦੌੜਾਂ ਨਾਲ ਹਰਾਇਆ। ਇਸ ਮੈਚ ‘ਚ ਆਂਦਰੇ ਰਸਲ ਨੇ 25 ਗੇਂਦਾਂ ‘ਚ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ। 

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਆਪਣੀ ਟੀਮ ਨੂੰ ਸਪੋਰਟ ਕਰਨ ਲਈ ਸਟੇਡੀਅਮ ਪਹੁੰਚੇ ਸਨ। ਕੇ. ਕੇ. ਆਰ. ਦੇ ਪ੍ਰਸ਼ੰਸਕਾਂ ਲਈ ਸ਼ਾਹਰੁਖ ਖ਼ਾਨ ਨੂੰ ਦੇਖਣਾ ਬਹੁਤ ਵਧੀਆ ਪਲ ਸੀ। ਇਸ ਦੌਰਾਨ ਸ਼ਾਹਰੁਖ ਦੀ ਵੀ. ਆਈ. ਪੀ. ਬਾਕਸ ਤੋਂ ਮੈਚ ਦੇਖਦੇ ਹੋਏ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਸਿਗਰਟ ਪੀਂਦੇ ਨਜ਼ਰ ਆ ਰਹੇ ਹਨ।

ਸ਼ਾਹਰੁਖ ਨੂੰ ਇਸ ਤਰ੍ਹਾਂ ਸਿਗਰਟ ਪੀਂਦੇ ਦੇਖ ਕੇ ਕ੍ਰਿਕਟ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੇ. ਕੇ. ਆਰ. ਨੇ SRH ਨੂੰ 209 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਮੈਚ ‘ਚ ਹੈਦਰਾਬਾਦ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 204 ਦੌੜਾਂ ਹੀ ਬਣਾ ਸਕੀ। ਦੱਸਣਯੋਗ ਹੈ ਕਿ ਇਸ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਂਦਰੇ ਰਸਲ ਵੱਲੋਂ ਖੇਡੀ ਗਈ 25 ਗੇਂਦਾਂ ‘ਚ 64 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ 20 ਓਵਰਾਂ ‘ਚ 7 ​​ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ। ਰਸਲ ਤੋਂ ਇਲਾਵਾ ਫਿਲ ਸਾਲਟ ਨੇ 54 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਜਦਕਿ ਰਿੰਕੂ ਸਿੰਘ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਗੇਂਦਬਾਜ਼ੀ ‘ਚ ਟੀ ਨਟਰਾਜਨ ਨੇ ਹੈਦਰਾਬਾਦ ਲਈ 3 ਵਿਕਟਾਂ ਲਈਆਂ।

Add a Comment

Your email address will not be published. Required fields are marked *