ਲੰਡਨ ‘ਚ ਪਾਰਲੀਮੈਂਟ ਦੇ ਬਾਹਰ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਲੰਡਨ : ਯੂ.ਕੇ ਦੀ ਰਾਜਧਾਨੀ ਲੰਡਨ ਵਿੱਚ ਕਿਸਾਨਾਂ ਨੇ ਪਾਰਲੀਮੈਂਟ ਨੇੜੇ ਟਰੈਕਟਰ ਮਾਰਚ ਕੱਢ ਕੇ ਆਪਣਾ ਵਿਰੋਧ ਦਰਜ ਕਰਵਾਇਆ। ਬੀਤੇ ਦਿਨ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਚਲਾ ਕੇ ਉੱਥੇ ਪਹੁੰਚੇ ਅਤੇ ਹੌਲੀ ਰਫਤਾਰ ਨਾਲ ਪਾਰਲੀਮੈਂਟ ਸਕੁਏਅਰ ‘ਤੇ ਟਰੈਕਟਰ ਮਾਰਚ ਕੀਤਾ। ਇਹ ਕਿਸਾਨ ਬ੍ਰੈਗਜ਼ਿਟ ਤੋਂ ਬਾਅਦ ਸੁਪਰਮਾਰਕੀਟ ਦੀਆਂ ਕੀਮਤਾਂ ਵਿੱਚ ਕਟੌਤੀ, ਘੱਟ ਕੀਮਤ ‘ਤੇ ਖਰੀਦੇ ਜਾ ਰਹੇ ਖੇਤੀਬਾੜੀ ਉਤਪਾਦਾਂ ਅਤੇ ਸਸਤੇ ਸਬ-ਸਟੈਂਡਰਡ ਭੋਜਨ ਦੀ ਦਰਾਮਦ ਤੋਂ ਨਾਖੁਸ਼ ਹਨ। ਦੇਸ਼ ਦੇ ਕਈ ਹਿੱਸਿਆਂ ਤੋਂ ਕਿਸਾਨਾਂ ਨੇ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ। ਇਨ੍ਹਾਂ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਭੋਜਨ ਸੁਰੱਖਿਆ ਦੋਵਾਂ ਨੂੰ ਖਤਰੇ ਵਿੱਚ ਪਾ ਰਹੀ ਹੈ।

‘ਸੇਵ ਬ੍ਰਿਟਿਸ਼ ਫਾਰਮਿੰਗ ਐਂਡ ਫੇਅਰਨੈੱਸ ਫਾਰ ਫਾਰਮਰਜ਼ ਆਫ ਕੈਂਟ’ ਮੁਹਿੰਮ ਸਮੂਹ ਦੇ ਸਮਰਥਕਾਂ ਨੇ ਦੱਖਣ-ਪੂਰਬੀ ਇੰਗਲੈਂਡ ਅਤੇ ਰਾਜਧਾਨੀ ਦੇ ਦੱਖਣੀ ਜ਼ਿਲ੍ਹਿਆਂ ਤੋਂ ਪਾਰਲੀਮੈਂਟ ਸਕੁਏਅਰ ਤੱਕ ਮਾਰਚ ਕੀਤਾ, ਜਿੱਥੇ ਦਰਜਨਾਂ ਕਿਸਾਨ ਅਤੇ ਸਮਰਥਕ ਉਨ੍ਹਾਂ ਦਾ ਸਵਾਗਤ ਕਰਨ ਲਈ ਉਡੀਕ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ ‘ਘਟੀਆ ਦਰਾਮਦ ਬੰਦ ਕਰੋ’ ਲਿਖੇ ਸਾਈਨ ਬੋਰਡ ਲਹਿਰਾਏ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਰਜਨਾਂ ਟਰੈਕਟਰਾਂ ’ਤੇ ਸਵਾਰ ਕਿਸਾਨ ਟੇਮਜ਼ ਨਦੀ ਦੇ ਕੰਢੇ ਇੱਕ ਲਾਈਨ ਵਿੱਚ ਲੱਗ ਕੇ ਪਾਰਲੀਮੈਂਟ ਭਵਨ ਵੱਲ ਵਧੇ ।

ਹਾਲ ਹੀ ਦੇ ਮਹੀਨਿਆਂ ਵਿੱਚ ਕਿਸਾਨ ਪੂਰੇ ਬ੍ਰਿਟੇਨ, ਖਾਸ ਕਰਕੇ ਵੇਲਜ਼ ਅਤੇ ਦੱਖਣੀ ਇੰਗਲੈਂਡ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਹਫ਼ਤੇ ਹੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਉਨ੍ਹਾਂ ਦੇ ਹਲਕੇ ਵਿੱਚ ਪੇਂਡੂ ਮਾਮਲਿਆਂ ਬਾਰੇ ਮੰਤਰੀ ਲੈਸਲੀ ਗ੍ਰਿਫਿਥਜ਼ ਦੇ ਦਫ਼ਤਰ ਦੇ ਬਾਹਰ ਟਰੈਕਟਰ ਖੜ੍ਹੇ ਕਰ ਦਿੱਤੇ ਸਨ ਅਤੇ ਹੋਰਨ ਵਜਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਸੀ।

Add a Comment

Your email address will not be published. Required fields are marked *