ਪਹਿਲੀ ਵਾਰ ਗੋਰਿਆਂ ਦੀਆਂ ਗੇਮਾਂ ਵਿੱਚ ਪੰਜਾਬੀਆਂ ਦੇ ਭੰਗੜੇ ਨੇ ਬੰਨੇ ਰੰਗ
March 23, 2024
ਆਕਲੈਂਡ – ਕੈਨੇਡਾ ਦੇ ਐਡਮਿੰਟਨ ਵਿੱਚ ਗੋਰਿਆਂ ਵਿੱਚ ਬਹੁਤ ਹੀ ਹਰਮਨ ਪਿਆਰੀ ਆਈਸ ਹਾਕੀ ਟੂਰਨਾਮੈਂਟ ਤੋਂ ਠੀਕ ਪਹਿਲਾਂ, ਪਹਿਲੀ ਵਾਰ ਸਾਊਥ ਏਸ਼ੀਅਨ ਸੈਲੀਬਰੇਸ਼ਨ ਕਰਵਾਇਆ ਗਿਆ ਤੇ ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਗੋਰਿਆਂ ਸਾਹਮਣੇ ਪੰਜਾਬੀ ਨੌਜਵਾਨਾਂ ਵਲੋਂ ਭੰਗੜਾ ਪਾਇਆ ਗਿਆ, ਇਸ ਸਭ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਈਸ ਹਾਕੀ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਭੰਗੜਾ, ਦਰਸ਼ਕਾਂ ਦੇ ਮਨੋਰੰਜਨ ਲਈ ਕਰਵਾਇਆ ਗਿਆ ਹੋਏ।

