Jio Cinema ਨੇ ਲਾਈਵ ਸਟ੍ਰੀਮਿੰਗ ਵਿਊਅਰਸ਼ਿਪ ਦਾ ਬਣਾਇਆ ਵਿਸ਼ਵ ਰਿਕਾਰਡ

 ਇੰਡੀਅਨ ਪ੍ਰੀਮੀਅਰ ਲੀਗ 2024 (IPL) ਸ਼ੁੱਕਰਵਾਰ ਯਾਨੀ 22 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ਜਿਓ ਸਿਨੇਮਾ ਨੇ ਆਈਪੀਐਲ ਦੇ ਪਹਿਲੇ ਮੈਚ ਵਿੱਚ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮੈਚ ਦੇ ਇਕੋਂ ਸਮੇਂ ‘ਚ ਆਨਲਾਈਨ ਦਰਸ਼ਕਾਂ ਦੀ ਗਿਣਤੀ 34.7 ਕਰੋੜ ਤੱਕ ਪਹੁੰਚ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 28 ਮਈ ਨੂੰ ਆਈਪੀਐਲ 2023 ਦੇ ਫਾਈਨਲ ਵਿੱਚ ਜਿਓ ਸਿਨੇਮਾ ਨੂੰ ਇੱਕੋ ਸਮੇਂ ਸਭ ਤੋਂ ਵੱਧ ਦਰਸ਼ਕ ਮਿਲੇ ਸਨ। ਫਿਰ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਇਸ ਮੈਚ ਨੂੰ ਜੀਓ ਸਿਨੇਮਾ ‘ਤੇ 3.2 ਕਰੋੜ ਲੋਕਾਂ ਨੇ ਇੱਕੋ ਸਮੇਂ ਦੇਖਿਆ।

ਜੀਓ ਸਿਨੇਮਾ ਇੰਡੀਅਨ ਪ੍ਰੀਮੀਅਰ ਲੀਗ ਦਾ ਅਧਿਕਾਰਤ ਡਿਜੀਟਲ ਸਟ੍ਰੀਮਿੰਗ ਪਾਰਟਨਰ ਹੈ। ਪਹਿਲੇ ਮੈਚ ‘ਚ ਵਿਰਾਟ ਕੋਹਲੀ ਅਤੇ ਬੈਂਗਲੁਰੂ ਦੀ ਟੀਮ ਦੀ ਬੱਲੇਬਾਜ਼ੀ ਦੌਰਾਨ ਦੁਨੀਆ ‘ਚ ਲਾਈਵ ਸਟ੍ਰੀਮਿੰਗ ਈਵੈਂਟ ਦੇ ਸਭ ਤੋਂ ਵੱਧ ਦਰਸ਼ਕ ਰਿਕਾਰਡ ਕੀਤੇ ਗਏ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਜੀਓ ਸਿਨੇਮਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਪਿਛਲੇ ਸਾਲ ਹੀ, ਜੀਓ ਸਿਨੇਮਾ ਨੇ ਪਹਿਲੀ ਵਾਰ ਆਈਪੀਐਲ ਦੀ ਮੁਫਤ ਡਿਜੀਟਲ ਸਟ੍ਰੀਮਿੰਗ ਸ਼ੁਰੂ ਕੀਤੀ ਸੀ।

ਪਹਿਲਾਂ ਡਿਜ਼ਨੀ + ਹੌਟਸਟਾਰ ਕ੍ਰਿਕਟ ਲਾਈਵ ਸਟ੍ਰੀਮਿੰਗ ਲਈ ਸਬਸਕ੍ਰਿਪਸ਼ਨ ਚਾਰਜ ਕਰਦਾ ਸੀ, ਪਰ ਮੁਕੇਸ਼ ਅੰਬਾਨੀ ਨੇ ਆਈਪੀਐਲ ਸਟ੍ਰੀਮਿੰਗ ਨੂੰ ਮੁਫਤ ਕਰ ਦਿੱਤਾ। ਜੀਓ ਸਿਨੇਮਾ ਨੇ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕੀਤਾ। ਇਹ ਆਨਲਾਈਨ ਪਲੇਟਫਾਰਮ 360 ਡਿਗਰੀ ਕਵਰੇਜ, ਮਲਟੀ-ਕੈਮ, 4K, ਹਾਈਪ ਮੋਡ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ ਹਿੰਦੀ, ਅੰਗਰੇਜ਼ੀ, ਭੋਜਪੁਰੀ, ਪੰਜਾਬੀ, ਮਰਾਠੀ ਅਤੇ ਗੁਜਰਾਤੀ ਸਮੇਤ ਕਈ ਭਾਸ਼ਾਵਾਂ ਵਿੱਚ ਕੁਮੈਂਟਰੀ ਦੀ ਸਹੂਲਤ ਵੀ ਉਪਲਬਧ ਹੈ।

– 28 ਮਈ ਨੂੰ, IPL 2023 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਮੈਚ ਨੂੰ 3.2 ਕਰੋੜ ਲੋਕਾਂ ਨੇ ਇੱਕੋ ਸਮੇਂ ਜਿਓ ਸਿਨੇਮਾ ‘ਤੇ ਦੇਖਿਆ। 
– ਗੁਜਰਾਤ ਅਤੇ ਮੁੰਬਈ ਵਿਚਕਾਰ ਆਈਪੀਐਲ 2023 ਦੇ ਕੁਆਲੀਫਾਇਰ-2 ਵਿੱਚ ਸ਼ੁਭਮਨ ਗਿੱਲ ਦੇ ਸੈਂਕੜੇ ਨੂੰ ਦੇਖਣ ਲਈ ਜੀਓ ਸਿਨੇਮਾ ‘ਤੇ ਇੱਕੋ ਸਮੇਂ 2.57 ਕਰੋੜ ਦਰਸ਼ਕ ਆਨਲਾਈਨ ਸਨ।
– ਆਈਪੀਐਲ 2023 ਦੇ 17ਵੇਂ ਮੈਚ ਦੌਰਾਨ, ਚੇਨਈ ਅਤੇ ਰਾਜਸਥਾਨ ਵਿਚਾਲੇ ਐਮਐਸ ਧੋਨੀ ਦੀ ਬੱਲੇਬਾਜ਼ੀ ਨੂੰ ਦੇਖਣ ਲਈ ਜੀਓ ਸਿਨੇਮਾ ‘ਤੇ ਰਿਕਾਰਡ 2.2 ਕਰੋੜ ਦਰਸ਼ਕ ਇਕੱਠੇ ਹੋਏ।

Add a Comment

Your email address will not be published. Required fields are marked *