ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਰਾਹੁਲ ਨੇ ਭਾਜਪਾ ‘ਤੇ ਕੱਸਿਆ ਤੰਜ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਅੱਜ ਸ਼ਾਮ ਤੋਂ ਹੀ ਈਡੀ ਵੱਲੋਂ ਕੇਜਰੀਵਾਲ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ, ਜਿਸ ਤੋਂ ਕਰੀਬ 2 ਘੰਟੇ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਉਥੇ ਹੀ ਉਨ੍ਹਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਆਗੂਆਂ ਦਾ ਬਿਆਨਬਾਜੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰਾਹੁਲ ਗਾਂਧੀ ਨੇ ਭਾਜਪਾ ‘ਤੇ ਤੰਜ ਕਸਦਿਆਂ ਐਕਸ ‘ਤੇ ਲਿਖਿਆ, ਡਰਿਆ ਹੋਇਆ ਤਾਨਾਸ਼ਾਹ, ਮਰਿਆ ਹੋਇਆ ਲੋਕਤੰਤਰ ਬਣਾਉਣਾ ਚਾਹੁੰਦਾ ਹੈ। ਮੀਡੀਆ ਸਮੇਤ ਸਾਰੇ ਅਦਾਰਿਆਂ ‘ਤੇ ਕਬਜ਼ਾ ਕਰਨਾ, ਪਾਰਟੀਆਂ ਨੂੰ ਤੋੜਨਾ, ਕੰਪਨੀਆਂ ਤੋਂ ਪੈਸਾ ਕੱਢਣਾ, ਮੁੱਖ ਵਿਰੋਧੀ ਪਾਰਟੀ ਦੇ ਖਾਤੇ ਫ੍ਰੀਜ਼ ਕਰਨਾ ‘ਸ਼ੈਤਾਨੀ ਸ਼ਕਤੀ’ ਲਈ ਕਾਫੀ ਨਹੀਂ ਸੀ, ਜੋ ਹੁਣ ਚੁਣੇ ਹੋਏ ਮੁੱਖ ਮੰਤਰੀਆਂ ਦੀ ਗ੍ਰਿਫ਼ਤਾਰੀ ਵੀ ਆਮ ਹੋ ਗਈ ਹੈ। INDIA ਇਸ ਦਾ ਮੂੰਹਤੋੜ ਜਵਾਬ ਦੇਵੇਗਾ।

Add a Comment

Your email address will not be published. Required fields are marked *