ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਦ ਹੋਈ UPSC ਦੀ ਪ੍ਰੀਖਿਆ

ਲੁਧਿਆਣਾ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਸਿਵਿਲ ਸਰਵਿਸਿਜ਼ ਐਗਜ਼ਾਮੀਨੇਸ਼ਨ (ਸੀ. ਐੱਸ. ਈ.) ਦੀ ਪ੍ਰਿਲਿਮਸ ਅਤੇ ਇੰਡੀਅਨ ਫਾਰੇਸਟ ਸਰਵਿਸ ਦੀ ਪ੍ਰੀਲਿਮਸ ਪ੍ਰੀਖਿਆ ਨੂੰ ਲੋਕ ਸਭਾ ਚੋਣਾਂ ਕਾਰਨ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਦੋਵੇਂ ਪ੍ਰੀਖਿਆਵਾਂ 26 ਮਈ ਨੂੰ ਲਈਆਂ ਜਾਣੀਆਂ ਸਨ। ਨੋਟੀਫਿਕੇਸ਼ਨ ’ਚ ਦੱਸਿਆ ਗਿਆ ਹੈ ਕਿ ਚੋਣ ਪ੍ਰੋਗਰਾਮ ਕਾਰਨ, ਕਮਿਸ਼ਨ ਨੇ ਸਿਵਿਲ ਸਰਵਿਸ (ਪ੍ਰੀਲਮਜ਼) ਦੀ ਪ੍ਰੀਖਿਆ ਅਤੇ ਭਾਰਤੀ ਫਾਰੈਸਟ ਸਰਵਿਸ ਦੀ ਪ੍ਰੀਲਿਮਸ ਪ੍ਰੀਖਿਆ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਉਕਤ ਪ੍ਰੀਖਿਆਵਾਂ 16 ਜੂਨ ਨੂੰ ਹੋਣਗੀਆਂ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਆਖ਼ਰੀ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ।

Add a Comment

Your email address will not be published. Required fields are marked *