ਉੜੀਆ ਅਭਿਨੇਤਾ ਅਰਿੰਦਮ ਬੀ. ਜੇ. ਡੀ. ਛੱਡ ਕੇ ਭਾਜਪਾ ’ਚ ਸ਼ਾਮਲ

ਭੁਵਨੇਸ਼ਵਰ  ਮਸ਼ਹੂਰ ਉੜੀਆ ਅਭਿਨੇਤਾ ਅਰਿੰਦਮ ਰਾਏ ਸ਼ੁੱਕਰਵਾਰ ਨੂੰ ਬੀਜੂ ਜਨਤਾ ਦਲ (ਬੀ. ਜੇ. ਡੀ.) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਵਿਰੋਧੀ ਧਿਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਅਰਿੰਦਮ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਨੇ ਉਸ ਨੂੰ ਦਰਕਿਨਾਰ ਕਰ ਦਿੱਤਾ ਹੈ। 

ਅਰਿੰਦਮ ਰਾਏ ਨੇ ਆਪਣਾ ਅਸਤੀਫਾ ਬੀਜਦ ਪ੍ਰਧਾਨ ਨਵੀਨ ਪਟਨਾਇਕ ਨੂੰ ਭੇਜਿਆ ਹੈ। ਉਹ ਬੀ.ਜੇ.ਡੀ. ਦੇ ਜਨਰਲ ਸਕੱਤਰ ਸਨ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਅਰਿੰਦਮ ਰਾਏ ਨੇ ਪੱਤਰਕਾਰਾਂ ਨੂੰ ਕਿਹਾ, ‘ਬੀ.ਜੇ.ਡੀ. ’ਚ ਹੁਣ ਕੋਈ ਭਵਿੱਖ ਨਹੀਂ ਹੈ ਕਿਉਂਕਿ ਪਾਰਟੀ ’ਚ ਭੀੜ ਵੱਧ ਗਈ ਹੈ। ਜਨਤਾ ਦੀ ਸੇਵਾ ਕਰਨ ਦਾ ਮੌਕਾ ਮੁਸ਼ਕਲ ਨਾਲ ਮਿਲਦਾ ਹੈ।

Add a Comment

Your email address will not be published. Required fields are marked *