ਪ੍ਰਵਾਸੀਆਂ ਨੇ ਫਿਰ ਤੋੜੇ ਇਮੀਗ੍ਰੇਸ਼ਨ ਦੇ ਰਿਕਾਰਡ

ਆਕਲੈਂਡ – ਤਾਜੇ ਸਾਹਮਣੇ ਆਏ ਆਂਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਵੀ ਨਿਊਜੀਲੈਂਡ ਦੀ ਵਿੱਚ ਰਿਕਾਰਡਤੋੜ ਮਾਈਗ੍ਰੇਸ਼ਨ ਹੋਈ ਹੈ, ਬੀਤੇ ਸਾਲ ਦੀ ਨੈੱਟ ਮਾਈਗ੍ਰੇਸ਼ਨ 133,800 ਰਹੀ ਹੈ। ਕੁੱਲ 180,700 ਨੋਨ-ਨਿਊਜੀਲੈਂਡ ਸਿਟੀਜਨ ਨਿਊਜੀਲੈਂਡ ਪੁੱਜੇ ਹਨ ਤੇ 46,900 ਨਿਊਜੀਲੈਂਡ ਸਿਟੀਜਨ ਨਿਊਜੀਲੈਂਡ ਛੱਡਕੇ ਗਏ ਹਨ। ਸਟੇਟੇਸਟਿਕਸ ਐਨ ਜੈਡ ਅਨੁਸਾਰ ਪ੍ਰਵਾਸੀਆਂ ਦੀ ਆਮਦਗੀ ਵਿੱਚ 91% ਦਾ ਵਾਧਾ ਤੇ ਜਾਣ ਵਾਲਿਆਂ ਦੀ ਗਿਣਤੀ ਵਿੱਚ 30% ਦਾ ਵਾਧਾ ਦਰਜ ਹੋਇਆ ਹੈ। ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਸਭ ਤੋਂ ਜਿਆਦਾ ਕਰੀਬ 51,000 ਭਾਰਤੀਆਂ ਦੀ ਗਿਣਤੀ ਰਹੀ ਹੈ। ਦੂਜੇ ਨੰਬਰ ‘ਤੇ ਫਿਲੀਪੀਨਜ਼ ਦੇ 36,500 ਤੇ ਤੀਜੇ ਨੰਬਰ ‘ਤੇ ਫੀਜ਼ੀ ਤੇ ਸਾਊਥ ਅਫਰੀਕਾ ਵਾਲੇ ਰਹੇ। ਰਿਕਾਰਡ ਇਮੀਗ੍ਰੇਸ਼ਨ ਦੇ ਆਂਕੜੇ ਦੇਖ ਇਮੀਗ੍ਰੇਸ਼ਨ ਮਨਿਸਟਰ ਨਿਕੋਲਾ ਵਿਲਿਸ ਨੇ ਇਮੀਗ੍ਰੇਸ਼ਨ ਸੈਟਿੰਗਾਂ ਵਿੱਚ ਫਿਰ ਤੋਂ ਬਦਲਾਅ ਦੀ ਗੱਲ ਕਹੀ ਹੈ ਤਾਂ ਜੋ ਨੈੱਟ ਇਮੀਗ੍ਰੇਸ਼ਨ ਦੇ ਆਂਕੜਿਆਂ ‘ਤੇ ਕਾਬੂ ਰੱਖਿਆ ਜਾ ਸਕੇ।

Add a Comment

Your email address will not be published. Required fields are marked *