ਆਕਲੈਂਡ ਡੇਅਰ ਕਰਮਚਾਰੀ ਦੇ ਕਤਲ ਮਾਮਲੇ ‘ਚ ਪਰਿਵਾਰ ਨੂੰ ਵੱਡੀ ਰਾਹਤ

ਆਕਲੈਂਡ – ਆਕਲੈਂਡ ਹਾਈਕੋਰਟ ਵਿੱਚ ਭਾਰਤੀ ਮੂਲ ਦੇ ਜਨਕ ਪਟੇਲ ਦੇ ਕਤਲ ਮਾਮਲੇ ਵਿੱਚ ਚੱਲ ਰਹੇ ਕੇਸ ਤੋਂ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਨਕ ਪਟੇਲ ਜਿਸਨੂੰ ਕਰੀਬ ਡੇਢ ਸਾਲ ਪਹਿਲਾਂ ਨਵੰਬਰ 2022 ਵਿੱਚ ਸੈਂਡਰਿੰਗਮ ਦੀ ਰੋਜ਼ ਕੋਟੇਜ਼ ਸੁਪਰੇਟ ‘ਤੇ ਕਤਲ ਕਰ ਦਿੱਤਾ ਗਿਆ ਸੀ, ਦੇ ਕਾਤਲ ਨੇ ਕਤਲ ਦੇ ਲੱਗੇ ਦੋਸ਼ ਕਬੂਲ ਲਏ ਹਨ। ਫ੍ਰੈਡਰਿਕ ਹੋਬਸਨ ਨਾਮ ਦੇ ਨੌਜਵਾਨ ਨੇ ਪਹਿਲਾਂ ਇਨ੍ਹਾਂ ਦੋਸ਼ਾਂ ਤੋਂ ਪੱਲਾ ਝਾੜਿਆ ਸੀ, ਪਰ ਅੱਜ ਉਸਨੇ ਅਦਾਲਤ ਵਿੱਚ ਦੋਸ਼ ਕਬੂਲੇ ਹਨ। ਉਹ ਅਜੇ ਪੁਲਿਸ ਦੀ ਹਿਰਾਸਤ ਵਿੱਚ ਹੈ। ਜਨਕ ਪਟੇਲ ਦੀ ਮੌਤ ਨੂੰ ਲੈਕੇ ਭਾਈਚਾਰੇ ਨੇ ਡੇਅਰੀ ਕਰਮਚਾਰੀਆਂ ਦੀ ਸੁਰੱਖਿਆ ਮਾਮਲੇ ਵਿੱਚ ਕਈ ਰੋਸ ਪ੍ਰਦਰਸ਼ਨ ਵੀ ਕੀਤੇ ਸਨ ਤੇ ਪਰਿਵਾਰ ਦੀ ਮੱਦਦ ਲਈ ਕਰੀਬ $100,000 ਇੱਕਠਾ ਵੀ ਕੀਤਾ ਸੀ।

Add a Comment

Your email address will not be published. Required fields are marked *