ਕਾਸਮੈਟਿਕ ਕੰਪਨੀ ‘ਦਿ ਬਾਡੀ ਸ਼ਾਪ’ ਦੇ ਅਮਰੀਕਾ ’ਚ ਸਾਰੇ ਸਟੋਰ ਬੰਦ

 ਅਮਰੀਕੀ ਕਾਸਮੈਟਿਕਸ ਕੰਪਨੀ ‘ਦਿ ਬਾਡੀ ਸ਼ਾਪ’ ਨੇ ਦੀਵਾਲੀਆਪਨ ਲਈ ਅਰਜ਼ੀ ਦੇ ਦਿੱਤੀ ਹੈ, ਜਿਸ ਕਾਰਨ ਉਸ ਨੇ ਅਮਰੀਕਾ ਸਥਿਤ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੀਵਾਲੀਆਪਨ ਲਈ ਅਰਜ਼ੀ ਦੇਣ ਤੋਂ ਬਾਅਦ ਹੁਣ ਜਲਦੀ ਹੀ ਦਰਜਨਾਂ ਕੈਨੇਡੀਅਨ ਸਟੋਰਾਂ ਨੂੰ ਬੰਦ ਕਰ ਦੇਵੇਗੀ।

ਇਕ ਮੀਡੀਆ ਰਿਪੋਰਟ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ’ਚ, ਦਿ ਬਾਡੀ ਸ਼ਾਪ ਨੇ ਇਕ ਅਧਿਕਾਰਕ ਬਿਆਨ ’ਚ ਐਲਾਨ ਕੀਤਾ ਸੀ ਕਿ ਉਸ ਦੀ ਅਮਰੀਕੀ ਸਹਾਇਕ ਕੰਪਨੀ 1 ਮਾਰਚ ਤੋਂ ਸੰਚਾਲਨ ਬੰਦ ਕਰ ਦੇਵੇਗੀ। ਰਿਪੋਰਟ ਅਨੁਸਾਰ, ਇਸ ’ਚ ਅੱਗੇ ਕਿਹਾ ਕਿ ਕੈਨੇਡਾ ’ਚ ਇਸ ਦੇ 105 ਸਟੋਰਾਂ ’ਚੋਂ 33 ਤੁਰੰਤ ਲਿਕਵਿਡੇਸ਼ਨ ਵਿਕਰੀ ਸ਼ੁਰੂ ਕਰ ਦੇਣਗੇ ਅਤੇ ਕੈਨੇਡਾ ਦੇ ਈ-ਕਾਮਰਸ ਸਟੋਰ ਰਾਹੀਂ ਆਨਲਾਈਨ ਵਿਕਰੀ ਬੰਦ ਹੋ ਜਾਵੇਗੀ। ਹਾਲਾਂਕਿ, ਕੈਨੇਡਾ ਦੇ ਸਾਰੇ ਸਟੋਰ ਫਿਲਹਾਲ ਖੁੱਲ੍ਹੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਸਾਲਾਂ ’ਚ, ਮਾਲਾਂ ਤੋਂ ਚਲਾਏ ਜਾਣ ਵਾਲੇ ਦਿ ਬਾਡੀ ਸ਼ਾਪ ਵਰਗੇ ਰਵਾਇਤੀ ਰਿਟੇਲਰਾਂ ਦੀ ਖੇਡ ਉੱਚੀ ਮਹਿੰਗਾਈ ਨੇ ਵਿਗਾੜ ਦਿੱਤੀ ਹੈ। ਇਹ ਰਿਟੇਲਰ ਮੱਧ ਵਰਗ ’ਤੇ ਕੇਂਦਰਿਤ ਸਨ।

ਰਿਪੋਰਟ ਅਨੁਸਾਰ, ਇਸ ਨੂੰ ਸੁੰਦਰਤਾ ਉਤਪਾਦ ਬਣਾਉਣ ਵਾਲੀ ਦਿੱਗਜ ਕੰਪਨੀ ਲੋਰੀਅਲ ਨੇ 2006 ’ਚ ਇਕ ਅਰਬ ਡਾਲਰ ਤੋਂ ਵੱਧ ’ਚ ਖਰੀਦਿਆ ਸੀ ਅਤੇ ਬਾਅਦ ’ਚ ਇਸ ਨੂੰ 2017 ’ਚ ਇਸ ਨੂੰ ਬ੍ਰਾਜ਼ੀਲ ਦੀ ਕੰਪਨੀ ਨੇਚੁਰਾ ਨੂੰ ਇਕ ਅਰਬ ਡਾਲਰ ’ਚ ਵੇਚ ਦਿੱਤਾ ਸੀ। ਹਾਲਾਂਕਿ ਬ੍ਰਾਂਡ ਮੁਸ਼ਕਲ ਸਮੇਂ ’ਚ ਡਿੱਗ ਗਿਆ ਅਤੇ ਹਾਲ ਦੇ ਸਾਲਾਂ ’ਚ ਖਰਾਬ ਸਥਿਤੀ ’ਚ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਅੰਤ ’ਚ, ਦਿ ਬਾਡੀ ਸ਼ਾਪ ਨੂੰ ਜਾਇਦਾਦ ਪ੍ਰਬੰਧਨ ਸਮੂਹ ਔਰੇਲੀਅਸ ਨੂੰ ਲੱਗਭਗ 266 ਮਿਲੀਅਨ ਅਮਰੀਕੀ ਡਾਲਰ ’ਚ ਵੇਚਿਆ ਦਿੱਤਾ ਗਿਆ ਸੀ। 2023 ਦੀ ਇਕ ਸ਼ੁਰੂਆਤੀ ਰਿਪੋਰਟ ’ਚ, ਨੇਚੁਰਾ ਨੇ ਜ਼ਿਕਰ ਕੀਤਾ ਕਿ ਦਿ ਬਾਡੀ ਸ਼ਾਪ ਨੂੰ ਉਲਟ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ।

Add a Comment

Your email address will not be published. Required fields are marked *