ਐਡਲਟ ਫਿਲਮ ਸਟਾਰ ਐਮਿਲੀ ਵਿਲਿਸ ਦੀ ਹਾਰਟ ਅਟੈਕ ਮਗਰੋਂ ਹਾਲਤ ਗੰਭੀਰ

ਨਿਊਯਾਰਕ – ਅਜੋਕੇ ਸਮੇਂ ਵਿੱਚ ਐਡਲਟ ਫਿਲਮ ਇੰਡਸਟਰੀ ਵਿੱਚ ਕਈ ਦੁਖ਼ਦਾਈ ਘਟਨਾਵਾਂ ਵਾਪਰ ਰਹੀਆਂ ਹਨ। ਇਸ ਇੰਡਸਟਰੀ ਦੀਆਂ ਹੀਰੋਇਨਾਂ ਇਕ-ਇਕ ਕਰਕੇ ਆਪਣੀਆਂ ਜਾਨਾਂ ਗੁਆ ਰਹੀਆਂ ਹਨ। ਹਾਲ ਹੀ ਵਿੱਚ ਸੋਫੀਆ ਲਿਓਨ (26) ਨਾਮ ਦੀ ਇੱਕ ਐਡਲਟ ਫਿਲਮ ਸਟਾਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਉਥੇ ਹੀ ਹੁਣ ਇਕ ਹੋਰ 25 ਸਾਲਾ ਅਮਰੀਕਨ ਐਡਲਟ ਸਟਾਰ ਐਮਿਲੀ ਵਿਲਿਸ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਪਿਛਲੇ ਇਕ ਮਹੀਨੇ ਤੋਂ ਲੜ ਰਹੀ ਹੈ। ਐਮਿਲੀ ਨੂੰ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਕੋਮਾ ਵਿਚ ਹੈ ਅਤੇ ਉਸ ਇਕ ਵੀ ਵਾਰ ਆਪਣੀਆਂ ਅੱਖਾਂ ਨਹੀਂ ਖੋਲ੍ਹੀਆਂ ਹਨ। ਉਸ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। 

ਦੱਸਿਆ ਜਾ ਰਿਹਾ ਹੈ ਕਿ ਰੀਹੈਬ ਸੈਂਟਰ ‘ਚ ਰਹਿੰਦਿਆਂ ਐਮਿਲੀ ਨੂੰ ਦਿਲ ਦਾ ਦੌਰਾ ਪਿਆ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਐਮਿਲੀ ਨੂੰ ਇਹ ਅਟੈਕ ਨਸ਼ੇ ਦੀ ਓਵਰਡੋਜ਼ ਕਾਰਨ ਆਇਆ ਪਰ ਉਸਦੇ ਪਿਤਾ ਨੇ ਕਿਹਾ ਕਿ ਇਹ ਗਲਤ ਹੈ ਅਤੇ ਟੌਕਸੀਕੋਲੋਜੀ ਰਿਪੋਰਟ ਨੈਗੇਟਿਵ ਆਈ ਹੈ। ਐਮਿਲੀ ਦੇ ਪਿਤਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੋਮਾ ਵਿੱਚ ਹੈ। ਜ਼ਿਕਰਯੋਗ ਹੈ ਕਿ ਐਮਿਲੀ ਨੇ ਦੋ ਸਾਲ ਪਹਿਲਾਂ ਐਡਲਟ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੀ ਹੋਈ ਸੀ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

Add a Comment

Your email address will not be published. Required fields are marked *