ਟਰੈਕਟਰ ’ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ

ਹੁਸ਼ਿਆਰਪੁਰ – ਟਰੈਕਟਰ ’ਤੇ ਸਟੰਟ ਕਰਨਾ ਇਕ ਨੌਜਵਾਨ ਲਈ ਉਸ ਸਮੇਂ ਭਾਰੀ ਪੈ ਗਿਆ ਜਦੋਂ ਪੁਲਸ ਨੇ ਟਰੈਕਟਰ ਦੇ ਮਾਲਕ ਦੀ ਪਛਾਣ ਕਰ ਕੇ ਸਟੰਟ ਕਰਨ ਵਾਲੇ ਨੌਜਵਾਨ ਦੇ ਪਿਤਾ ਨੂੰ ਚਲਾਨ ਫੜਾ ਦਿੱਤਾ ਟਰੈਕਟਰ ਨੂੰ ਜ਼ਬਤ ਕਰ ਲਿਆ। ਨੌਜਵਾਨ ਆਪਣਾ ਟਰੈਕਟਰ ਹੁਸ਼ਿਆਰਪੁਰ ਦੀ ਮਸ਼ਹੂਰ ਫੂਡ ਸਟਰੀਟ ਵਿਚ ਲੈ ਆਇਆ ਅਤੇ ਟਰੈਕਟਰ ਦੇ ਅਗਲੇ ਦੋਵੇਂ ਟਾਇਰਾਂ ਨੂੰ ਉੱਚਾ ਚੁੱਕ ਕੇ ਸਟੰਟ ਕਰਨ ਲੱਗਾ। ਰਾਤੋ-ਰਾਤ ਮਸ਼ਹੂਰ ਹੋਣ ਲਈ ਉਸ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਵੀ ਪਾ ਦਿੱਤਾ।

ਇਸ ਤੋਂ ਬਾਅਦ ਪੁਲਸ ਨੇ ਟਰੈਕਟਰ ਚਾਲਕ ਦੇ ਪਿਤਾ ਦਾ ਪਤਾ ਲਗਾ ਕੇ ਟਰੈਕਟਰ ਨੂੰ ਜ਼ਬਤ ਕਰ ਲਿਆ ਅਤੇ ਚਲਾਨ ਉਸਦੇ ਹੱਥ ਫੜਾ ਦਿੱਤਾ। ਉਸ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਅਜਿਹਾ ਕਰਨ ਤੋਂ ਰੋਕੇ ਕਿਉਂਕਿ ਫੂਡ ਸਟਰੀਟ ’ਚ ਅਕਸਰ ਭਾਰੀ ਭੀੜ ਰਹਿੰਦੀ ਹੈ। ਇਸ ਕਾਰਨ ਸਟੰਟ ਕਰਨ ਵਾਲੇ ਅਤੇ ਉਥੇ ਖੜ੍ਹੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।

Add a Comment

Your email address will not be published. Required fields are marked *